Pics: ਜਿਮ ਦੇ ਬਾਹਰ ਸਪੋਰਟੀ ਲੁੱਕ ''ਚ ਨਜ਼ਰ ਆਈ ਸੋਨਲ ਚੌਹਾਨ
6/24/2018 2:53:31 PM
ਮੁੰਬਈ (ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਉਹ ਇਸ ਦੌਰਾਨ ਸਪੋਰਟੀ ਲੁੱਕ 'ਚ ਦਿਖੀ। ਸੋਨਲ ਹਾਲੀਵੁੱਡ ਫਿਲਮ 'ਫਿਫਟੀ ਸ਼ੇਡਸ ਆਫ ਗ੍ਰੇਅ' ਤੋਂ ਪ੍ਰਭਾਵਿਤ ਹੋ ਕੇ ਮਿਊਜ਼ਿਕ ਐਲਬਮ ਬਣਾਉਣ ਜਾ ਰਹੀ ਹੈ।
ਇਸ ਮਿਊਜ਼ਿਕ ਐਲਬਮ 'ਚ ਅਭਿਨੇਤਰੀ ਸੋਨਲ ਚੌਹਾਨ ਤੇ ਅਮਾਇਰਾ ਦਸਤੂਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀਆਂ ਹਨ। ਇਸ ਮਿਊਜ਼ਿਕ ਵੀਡੀਓ 'ਚ ਜ਼ੁਬਿਨ ਨਾਟੀਆਲ ਆਪਣੀ ਆਵਾਜ਼ ਦੇਣਗੇ।
ਪਹਿਲੀ ਵਾਰ ਸੋਨਲ ਚੌਹਾਨ ਕਿਸੇ ਮਿਊਜ਼ਿਕ ਐਲਬਮ 'ਚ ਕੰਮ ਕਰਨ ਵਾਲੀ ਹੈ। ਇਸ ਵੀਡੀਓ ਨੂੰ ਫਿਲਮਕਾਰ ਅਨੁਭਵ ਸਿਨ੍ਹਾ ਡਾਇਰੈਕਟ ਕਰਨਗੇ।
ਉਂਝ ਇਨ੍ਹੀਂ ਦਿਨੀਂ ਸੋਨਲ ਚੌਹਾਨ ਜੇ. ਪੀ. ਦੱਤਾ ਦੀ ਫਿਲਮ 'ਪਲਟਨ' ਦੀ ਸ਼ੂਟਿੰਗ ਕਰ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ