ਸੋਨਾਲੀ ਬੇਂਦਰੇ ਦਾ ਖੁਲਾਸਾ, ਬੋਲੀ ਜ਼ਿੰਦਾ ਬਚਨ ਦੇ ਸਿਰਫ 30 ਫੀਸਦੀ ਚਾਂਸ ਸੀ

3/11/2019 9:31:42 AM

ਜਲੰਧਰ(ਬਿਊਰੋ)— ਕੈਂਸਰ ਦੇ ਇਲਾਜ ਤੋਂ ਉਬਰ ਰਹੀ ਸੋਨਾਲੀ ਬੇਂਦਰੇ ਨੇ ਹਾਲ ਹੀ 'ਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਸੋਨਾਲੀ ਦੀ ਸਰਜਰੀ ਵਾਲੀ ਥਾਂ ਸਾਫ ਦਿਖਾਈ ਦੇ ਰਹੀ ਸੀ। ਹੁਣ ਸੋਨਾਲੀ ਨੇ ਕੈਂਸਰ ਨੂੰ ਲੈ ਕੇ ਹੋਰ ਵੀ ਜ਼ਿਆਦਾ ਖੁੱਲ੍ਹ ਕੇ ਦੱਸਿਆ ਹੈ।ਇੱਕ ਇੰਟਰਵਿਊ 'ਚ ਸੋਨਾਲੀ ਨੇ ਉਹ ਗੱਲਾਂ ਦੱਸੀਆਂ ਜੋ ਉਸ ਦੇ ਇਲਾਜ ਦੌਰਾਨ ਡਾਕਟਰ ਨੇ ਕਹੀਆਂ ਸਨ ਅਤੇ ਕਿਸ ਤਰ੍ਹਾਂ ਉਸ ਦੇ ਪਤੀ ਉਸ ਨੂੰ ਇਲਾਜ ਦੇ ਲਈ ਨਿਊਯਾਰਕ ਲੈ ਗਏ ਸਨ।

PunjabKesari
ਸੋਨਾਲੀ ਕੈਂਸਰ ਦੇ ਇਲਾਜ ਦੌਰਾਨ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਜੁੜੀ ਰਹੀ ਅਤੇ ਪਲ-ਪਲ ਦੀਆਂ ਖਬਰਾਂ ਵੀ ਦਿੰਦੀ ਰਹੀ।ਅਜਿਹੇ 'ਚ ਸੋਨਾਲੀ ਦੇ ਤਪੀ ਗੋਲਡੀ ਬਹਿਲ ਨੇ ਵੀ ਹਰ ਮੁਸ਼ਕਲ ਘੜੀ 'ਚ ਉਸ ਦਾ ਹੌਸਲਾ ਵਧਾਇਆ। ਸੋਨਾਲੀ ਨੇ ਦੱਸਿਆ ਕਿ ਮੈਂ ਨਿਊਯਾਰਕ ਨਹੀਂ ਜਾਣਾ ਚਾਹੁੰਦੀ ਸੀ ਪਰ ਮੇਰੇ ਪਤੀ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਪੂਰੇ ਫਲਾਈਟ 'ਚ ਉਨ੍ਹਾਂ ਨਾਲ ਲੜਦੀ ਰਹੀ ਮੈਂ ਕਿਹਾ ਅਜਿਹਾ ਕਿਉਂ ਕਰ ਰਹੇ ਹੋ, ਮੈਂ ਕਿਹਾ ਕਿ ਭਾਰਤ 'ਚ ਚੰਗੇ ਡਾਕਟਰਜ਼ ਹਨ , ਫਿਰ ਮੈਨੂੰ ਉੱਥੇ ਕਿਉਂ ਲੈ ਕੇ ਜਾ ਰਹੇ ਹੋ?

PunjabKesari
ਸੋਨਾਲੀ ਨੇ ਅੱਗੇ ਦੱਸਿਆ ਕਿ ਮੇਰਾ ਘਰ ਹੀ ਮੇਰਾ ਜੀਵਣ ਹੈ ਪਰ ਤਿੰਨ ਦਿਨ ਬਾਅਦ ਹੀ ਸਾਡਾ ਸਾਮਾਨ ਪੈਕ ਕੀਤਾ ਗਿਆ ਅਤੇ ਨਿਊਯਾਰਕ ਦੇ ਲਈ ਨਿਕਲ ਗਏ।ਮੈਨੂੰ ਨਹੀਂ ਪਤਾ ਸੀ ਕਿ ਸਭ ਕੀ ਹੋ ਰਿਹਾ ਹੈ, ਮੇਰੇ ਲੱਖ ਮਨ੍ਹਾਂ ਕਰਨ ਤੋਂ ਬਾਅਦ ਉਹ ਮੈਨੂੰ ਇਲਾਜ ਲਈ ਵਿਦੇਸ਼ ਲੈ ਗਏ। ਅਗਲੇ ਦਿਨ ਅਸੀਂ ਨਿਊਯਾਰਕ ਪਹੁੰਚੇ ਅਤੇ ਫਿਰ ਡਾਕਟਰ ਦੇ ਕੋਲ ਗਏ।ਡਕਟਰ ਨੇ ਸਭ ਕੁਝ ਦੇਖਿਆ ਅਤੇ ਮੈਂ ਆਪਣੀ ਟੈਸਟ ਰਿਪੋਰਟ ਉਨ੍ਹਾਂ ਨੂੰ ਦਿਖਾਈ , ਮੇਰੇ ਟੈਸਟ ਦੇਖਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਕੈਂਸਰ ਦੀ ਚੌਥੀ ਸਟੇਜ ਚਲ ਰਹੀ ਹੈ ਅਤੇ 30% ਹੀ ਬਚਨ ਦੀ ਉਮੀਦ ਹੈ , ਮੈਨੂੰ ਬਹੁਤ ਦੁੱਖ ਹੋਇਆ।

PunjabKesari

ਮੈਂ ਉਸ ਸਮੇਂ ਆਪਣੇ ਪਤੀ ਨੂੰ ਦੇਖਿਆ ਅਤੇ ਉਸ ਨੂੰ ਕਹੀ ਉਹ ਸਾਰੀਆਂ ਗੱਲਾਂ ਯਾਦ ਆ ਗਈਆਂ ਫਿਰ ਮੈਂ ਗੋਲਡੀ ਦਾ ਧੰਨਵਾਦ ਕੀਤਾ। ਇਹ ਜਾਣਨ ਤੋਂ ਬਾਅਦ ਸਾਡੇ ਕੋਲ ਸਮਾਂ ਘੱਟ ਸੀ ਅਤੇ ਮੈਂ ਕੈਂਸਰ ਦੀ ਚੌਥੀ ਸਟੇਜ ਤੇ ਹਾਂ ਇਹ ਵੀ ਭਾਰਤ 'ਚ ਕਿਸੇ ਡਾਕਟਰ ਨੇ ਨਹੀਂ ਦੱਸਿਆ ਸੀ ਪਰ ਇਸ ਤੋਂ ਬਾਅਦ ਗੋਲਡੀ ਨੇ ਇਸ ਦੇ ਬਾਰੇ 'ਚ ਪੜਨਾ ਸ਼ੁਰੂ ਕਰ ਇਲਾਜ ਦੇ ਵੱਲ ਧਿਆਨ ਦਿੱਤਾ।

PunjabKesari

ਦੱਸ ਦੇਈਏ ਕਿ ਸੋਨਾਲੀ ਬੇਂਦਰੇ 4 ਮਹੀਨੇ ਤੱਕ ਨਿਊਯਾਰਕ 'ਚ ਇਲਾਜ ਕਰਵਾਉਣ ਤੋਂ ਬਾਅਦ ਭਾਰਤ ਵਾਪਿਸ ਆਈ ਹੈ।ਸੋਨਾਲੀ ਨੇ ਪੋਸਟ 'ਚ ਲਿਖਿਆ ਸੀ ਕਿ ਲੋਕ ਕਹਿੰਦੇ ਹਨ ਕਿ ਦੂਰੀਆਂ ਦਿਲਾਂ ਨੂੰ ਕਰੀਬ ਲੈ ਆਉਂਦੀਆਂ ਹਨ , ਸੱਚ 'ਚ ਅਜਿਹਾ ਹੁੰਦਾ ਹੈ। ਇਨ੍ਹਾਂ ਦੂਰੀਆਂ ਨੇ ਮੈਨੂੰ ਬਹੁਤ ਕੁੱਝ ਸਿਖਾਇਆ, ਆਪਣੇ ਸ਼ਹਿਰ ਅਤੇ ਘਰ ਤੋਂ ਦੂਰ ਨਿਊਯਾਰਕ 'ਚ ਰਹਿਣ ਦੌਰਾਨ ਮੇਰੀ ਜ਼ਿੰਦਗੀ 'ਚ ਬਹੁਤ ਕੁਝ ਹੋਇਆ, ਹੁਣ ਮੈਂ ਵਾਪਿਸ ਆ ਰਹੀ ਹਾਂ ਜਿੱਥੇ ਮੇਰਾ ਦਿਲ ਹੈ।
PunjabKesari

ਇਹ ਇਕ ਅਜਿਹੀ ਫੀਲਿੰਗ ਹੈ ਜਿਸ ਨੂੰ ਮੈਂ ਦੱਸ ਨਹੀਂ ਸਕਦੀ ਪਰ ਕੋਸ਼ਿਸ਼ ਕਰ ਰਹੀ ਹਾਂ, ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਖੁਸ਼ ਦੇਖਣ ਦੇ ਲਈ ਮੈਂ ਬੇਤਾਬ ਹਾਂ , ਸੋਨਾਲੀ ਨੇ ਇਹ ਵੀ ਦੱਸਿਆ ਕਿ ਉਸ ਦੀ ਕੈਂਸਰ ਦੀ ਜਰਨੀ ਅਜੇ ਖਤਮ ਨਹੀਂ ਹੋਈ ਹੈ, ਇਹ ਅਜੇ ਇੰਟਰਵਲ ਹੈ'।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News