ਬਦਲੇ ਲੁੱਕ ''ਚ ਸਾਹਮਣੇ ਆਈ ਸੋਨਾਲੀ ਬੇਂਦਰੇ, ਸ਼ੇਅਰ ਕੀਤੀ ਵੀਡੀਓ
9/5/2018 4:01:00 PM
ਮੁੰਬਈ (ਬਿਊਰੋ)— ਮੁੰਬਈ 'ਚ ਕੈਂਸਰ ਦੇ ਇਲਾਜ਼ ਦਾ ਸਾਹਮਣਾ ਕਰ ਰਹੀ ਦਿਗੱਜ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਸ ਸਮੇਂ ਬੇਹੱਦ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਉਸ ਦਾ ਜਜ਼ਬਾ ਕਾਬਿਲ-ਏ-ਤਾਰੀਫ ਹੈ। ਹਾਲ ਹੀ 'ਚ ਸੋਨਾਲੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਬਦਲੇ ਲੁੱਕ ਨਾਲ ਭਾਵੁਕ ਮੈਸੇਜ ਸ਼ੇਅਰ ਕੀਤਾ ਹੈ। ਇਸ ਮੈਸੇਜ ਰਾਹੀਂ ਸੋਨਾਲੀ ਨੇ ਦਿਲ ਨੂੰ ਛੂਹ ਲੈਣ ਵਾਲੀ ਗੱਲ ਲਿਖੀ ਹੈ।
ਉਨ੍ਹਾਂ ਲਿਖਿਆ, ''ਖੈਰ ਇਹ ਹਮੇਸ਼ਾ ਮੇਰੇ ਲਈ ਪਸੰਦੀਦਾ ਪਾਪ ਨਹੀਂ ਹੋ ਸਕਦਾ ਪਰ ਕੌਣ ਚੰਗਾ ਦਿਸਣਾ ਪਸੰਦ ਨਹੀਂ ਕਰਦਾ? ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਉਸ 'ਤੇ ਇਕ ਡੂੰਘਾ ਮਨੋਵਿਗਿਆਨੀ ਪ੍ਰਭਾਵ ਪੈਂਦਾ ਹੈ। ਵੈਨਿਟੀ (ਖੁਦ ਦੀ ਜ਼ਿਆਦਾ ਤਾਰੀਫ ਕਰਨਾ ਜਾਂ ਬਿਹਤਰ ਲੱਗਣਾ) ਥੋੜ੍ਹੀ ਬਰਬਾਦੀ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਹ ਕਰਨਾ ਜ਼ਰੂਰੀ ਹੈ ਜਿਸ ਨਾਲ ਤੁਸੀਂ ਖੁਸ਼ ਰਹਿੰਦੇ ਹੋ। ਭਾਵੇਂ ਹੀ ਉਹ ਇਕ ਵਿਗ ਪਾਉਣ ਦੇ ਬਰਾਬਰ ਹੋਵੇ ਜਾਂ ਚਮਕਦਾਰ ਲਾਲ ਲਿਪਸਟਿਕ, ਕੋਈ ਤੁਹਾਨੂੰ ਨਹੀਂ ਦੱਸ ਸਕਦਾ ਕਿ ਤੁਹਾਡੇ ਲਈ ਕੀ ਸਹੀ ਹੈ ਜਾਂ ਕੀ ਗਲਤ ਹੈ। ਜਦੋਂ ਮੈਂ ਵਿਗ ਦੀ ਚੌਣ ਕਰਦੀ ਹਾਂ ਤਾਂ ਇਕ ਪਲ ਲਈ ਮੈਨੂੰ ਖੁਦ 'ਤੇ ਸ਼ੱਕ ਹੁੰਦਾ ਹੈ, ਕੀ ਮੈਂ ਚੰਗਾ ਦਿਸਣਾ ਚਾਹੁੰਦੀ ਹਾਂ? ਮਨੋਰੰਜਨ ਜਗਤ 'ਚ ਤੁਹਾਡੇ ਕੋਲ ਹਮੇਸ਼ਾ ਚੰਗਾ ਦਿਸਣ ਦੀ ਉਮੀਦ ਕੀਤੀ ਜਾਂਦੀ ਹੈ, ਸ਼ਾਇਦ ਇਹ ਮੇਰੇ ਅੰਦਰ ਸ਼ਾਮਿਲ ਹੋ ਗਿਆ ਹੈ? ਪਰ ਫਿਰ ਮੈਂ ਇਸ ਲਈ ਇਕ ਪਲ ਸੋਚਿਆ ਅਤੇ ਮੈਨੂੰ ਅਹਿਸਾਸ ਹੋਇਆ ਕਿ ਅਜਿਹਾ ਕਰਨਾ ਮੈਨੂੰ ਚੰਗਾ ਲੱਗ ਰਿਹਾ ਹੈ। ਇਹ ਸਿਰਫ ਤੁਸੀਂ ਜਾਣਦੇ ਹੋ ਕੀ ਚੰਗਾ ਲੱਗੇਗਾ ਅਤੇ ਤੁਹਾਡੇ ਲਈ ਸਭ ਤੋਂ ਚੰਗਾ ਕੀ ਕੰਮ ਕਰਦਾ ਹੈ''।
A post shared by Sonali Bendre (@iamsonalibendre) on Sep 4, 2018 at 11:14pm PDT
ਇਸ ਮੈਸੇਜ ਨਾਲ ਉਨ੍ਹਾਂ ਪ੍ਰਿਯੰਕਾ ਚੋਪੜਾ ਦਾ ਧੰਨਵਾਦ ਕੀਤਾ ਹੈ ਜਿਸ ਨੇ ਉਸ ਦੇ ਨਵੇਂ ਲੁੱਕ 'ਚ ਮਦਦ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਪਤੀ ਗੋਲਡੀ ਬਹਿਲ ਸੋਸ਼ਲ ਮੀਡੀਆ ਰਾਹੀਂ ਸੋਨਾਲੀ ਦੀ ਸਿਹਤ ਸੰਬੰਧੀ ਜਾਣਕਾਰੀ ਸ਼ੇਅਰ ਕਰਦੇ ਦਿੰਦੇ ਰਹਿੰਦੇ ਹਨ। ਬੀਤੇ ਦਿਨੀਂ ਗੋਲਡੀ ਨੇ ਟਵੀਟ ਰਾਹੀਂ ਦੱਸਿਆ ਕਿ ਸੋਨਾਲੀ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਸ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫੀ ਬਿਹਤਰ ਲੱਗ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ