ਕੈਂਸਰ ਮੁਕਤ ਹੋਣ ਤੋਂ ਬਾਅਦ ਸੋਨਾਲੀ ਨੇ ਆਪਣੀ ਥੈਰੇਪੀ ਦਾ ਵੀਡੀਓ ਕੀਤਾ ਸਾਂਝਾ

6/12/2019 9:04:16 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਤੋਂ ਮੁਕਤ ਹੋਣ ਤੋਂ ਬਾਅਦ ਲਗਾਤਾਰ ਆਪਣੇ ਅਨੁਭਵ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ ਅਮਰੀਕਾ 'ਚ ਆਪਣਾ ਇਲਾਜ਼ ਕਰਵਾਇਆ ਸੀ, ਜਿਸ ਤੋਂ ਬਾਅਦ ਲੰਬਾ ਸਮਾਂ ਇਲਾਜ ਕਰਵਾਉਣ ਤੋਂ ਬਾਅਦ ਉਹ ਕੁਝ ਸਮਾਂ ਪਹਿਲਾਂ ਹੀ ਵਤਨ ਪਰਤ ਆਈ ਸੀ ਪਰ ਇਲਾਜ ਦੌਰਾਨ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਦਰਦ 'ਚੋਂ ਗੁਜ਼ਰਨਾ ਪਿਆ ਇਸ ਬਾਰੇ ਉਹ ਆਪਣੇ ਤਜ਼ਰਬੇ ਅਕਸਰ ਸਾਂਝੇ ਕਰਦੀ ਰਹਿੰਦੀ ਹੈ।

 

 
 
 
 
 
 
 
 
 
 
 
 
 
 

Warning: This isn't as easy as it looks. My new aqua therapy training sessions are tough but definitely easier than doing this in normal conditions. #MyNewNormal involves looking for solutions and not creating excuses... finding what works for me. #KDAH P.S. Thank God I didn't drop my phone! 😛

A post shared by Sonali Bendre (@iamsonalibendre) on Jun 10, 2019 at 5:43am PDT

ਹੁਣ ਉਨ੍ਹਾਂ ਨੇ ਆਪਣੇ ਇਕ ਥੈਰੇਪੀ ਸੈਸ਼ਨ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਦੇ ਨਾਲ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਇਕ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਨੇ ਸੈਸ਼ਨ ਲੈਂਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸੋਨਾਲੀ ਪਾਣੀ 'ਚ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

It’s surreal how one can forge a bond when they least expect it. A chance encounter with @tomoarakawa at a salon in NYC, has led to this amazing friendship. Honestly, I’m in awe of the way he works his magic every time he picks a pair of scissors. I’m so glad he came down to India on his break and agreed to do my makeover right here at @kromakaysalon. Thanks to Tomo’s genius coupled with my friend @kantamotwani’s expertise, I enjoyed an afternoon of pampering and walked out with an amazing new hair cut😊😘

A post shared by Sonali Bendre (@iamsonalibendre) on May 29, 2019 at 1:22am PDT


ਦੱਸ ਦਈਏ ਕਿ ਸੋਨਾਲੀ ਨੇ ਇਸ ਵੀਡੀਓ ਦੇ ਜ਼ਰੀਏ ਦੱਸਿਆ ਕਿ ਪਾਣੀ ਦੇ ਅੰਦਰ ਐਕਸਰਸਾਈਜ਼ ਕਰਨਾ ਬੜਾ ਔਖਾ ਹੁੰਦਾ ਹੈ ਪਰ ਇਹ ਨਾਰਮਲ ਹਾਲਤ 'ਚ ਬਹੁਤ ਅਸਾਨ ਸੀ। ਸੋਨਾਲੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ ''ਚਿਤਾਵਨੀ ਜਿੰਨਾ ਦੇਖਣ 'ਚ ਇਹ ਅਸਾਨ ਲੱਗਦਾ ਹੈ ਓਨਾ ਹੈ ਨਹੀਂ, ਮੇਰੀ ਨਵੀਂ ਏਕ ਥੈਰੇਪੀ ਟ੍ਰੇਨਿੰਗ ਸੈਸ਼ਨ ਬਹੁਤ ਟੱਫ ਹੈ ਪਰ ਇਹ ਬਹੁਤ ਅਸਾਨ ਨਹੀਂ ਹੁੰਦਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News