ਵਿਆਹ ਤੋਂ ਬਾਅਦ ਸੋਨਮ ਨੇ ਪੋਸਟ ਕੀਤੀ ਪਹਿਲੀ ਤਸਵੀਰ, ਕੁਝ ਹੀ ਸੈਕਿੰਡਾਂ 'ਚ ਹੋਈ ਵਾਇਰਲ

5/10/2018 5:26:13 PM

ਮੁੰਬਈ (ਬਿਊਰੋ)— ਸੋਨਮ ਕਪੂਰ ਨੇ 8 ਮਈ ਨੂੰ ਆਪਣੀ ਡ੍ਰੀਮ ਵੈਡਿੰਗ ਤੋਂ ਬਾਅਦ ਇੰਸਟਗਰਾਮ ਅਕਾਊਂਟ 'ਤੇ ਪਤੀ ਆਨੰਦ ਨਾਲ ਪਹਿਲੀ ਤਸਵੀਰ ਪੋਸਟ ਕੀਤੀ ਹੈ। ਤਸਵੀਰ 'ਚ ਸੋਨਮ, ਆਨੰਦ ਨੂੰ ਕਿੱਸ ਕਰਦੀ ਦਿਖ ਰਹੀ ਹੈ। ਸੋਨਮ ਨੇ ਤਸਵੀਰ ਦਾ ਕੈਪਸ਼ਨ ਲਿਖਿਆ— ''#EverydayPhenomenal.'' ਤਸਵੀਰ ਸ਼ੇਅਰ ਹੋਣ ਦੇ ਕੁਝ ਹੀ ਸਮੇਂ 'ਚ ਇਸ ਨੂੰ ਹਜ਼ਾਰਾਂ ਲੋਕਾਂ ਨੇ ਲਾਈਕ ਕੀਤਾ। ਸੋਨਮ ਦੇ ਪਤੀ ਆਨੰਦ ਆਹੂਜਾ ਨੇ ਵੀ ਵਿਆਹ ਤੋਂ ਬਾਅਦ ਪਹਿਲੀ ਤਸਵੀਰ ਸ਼ੇਅਰ ਕੀਤੀ। ਇਸ 'ਚ ਉਨ੍ਹਾਂ ਦੇ ਸ਼ੂਜ਼ ਦਿਖਾਈ ਦੇ ਰਹੇ ਹਨ। ਆਨੰਦ ਨੇ ਕੈਪਸ਼ਨ 'ਚ ਲਿਖਿਆ pure hearts rule ❤️ ...

PunjabKesari
ਸੋਨਮ ਦਾ ਸੋਸ਼ਲ ਅਕਾਊਂਟ ਵਿਆਹ ਤੋਂ ਬਾਅਦ ਕਾਫੀ ਚਰਚਾ 'ਚ ਹੈ। ਇਸ ਦੀ ਵਜ੍ਹਾ ਵਿਆਹ ਤੋਂ ਬਾਅਦ ਸਰ ਨੇਮ ਬਦਲਣਾ ਹੈ। ਅਸਲ 'ਚ ਸੋਨਮ ਨੇ ਵਿਆਹ ਤੋਂ ਬਾਅਦ ਆਪਣੇ ਨਾਂ ਨਾਲ ਆਹੂਜਾ ਵੀ ਜੋੜ ਲਿਆ ਹੈ। ਹੁਣ ਉਨ੍ਹਾਂ ਦਾ ਨਾਂ ਸੋਨਮ ਕਪੂਰ ਆਹੂਜਾ ਹੈ। ਵਿਆਹ ਤੋਂ ਪਹਿਲਾਂ ਸੋਨਮ ਦਾ ਇੰਸਟਾਗਰਾਮ ਹੈਂਡਲ @sonamkapoor ਸੀ, ਜੋ ਹੁਣ @sonamkapoorahuja ਹੋ ਗਿਆ ਹੈ। ਇਸੇ ਤਰ੍ਹਾਂ ਸੋਨਮ ਦਾ ਟਵਿਟਰ ਅਕਾਊਂਟ ਵੀ ਬਦਲ ਗਿਆ ਹੈ।

ਸੋਨਮ ਕਪੂਰ ਦਾ ਵਿਆਹ ਇਸੇ ਸਾਲ ਬੀ-ਟਾਊਨ ਦੀ ਸਭ ਤੋਂ ਚਰਚਿਤ ਵਿਆਹਾਂ 'ਚੋਂ ਇਕ ਹੈ। ਵਿਆਹ 'ਚ ਸਲਮਾਨ, ਸ਼ਾਹਰੁਖ, ਅਕਸ਼ੈ ਕੁਮਾਰ, ਰਣਵੀਰ ਸਿੰਘ ਦਾ ਡਾਂਸ ਕਾਫੀ ਵਾਇਰਲ ਹੋ ਰਿਹਾ ਹੈ। ਸੋਨਮ ਦੇ ਵਿਆਹ ਦੇ ਪ੍ਰੋਗਰਾਮ ਨੂੰ 2 ਦਿਨਾਂ 'ਚ ਵੰਡਿਆ ਗਿਆ ਸੀ। ਦੋਵੇਂ ਹੀ ਦਿਨ ਬਾਲੀਵੁੱਡ ਦੇ ਕਈ ਸਿਤਾਰੇ ਕਪੂਰ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ। ਇਸ ਵਿਚਕਾਰ ਸੋਨਮ-ਆਨੰਦ ਦੀ ਇਕ ਰੋਮਾਂਟਿਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸੋਨਮ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News