ਦਿਲਾਂ ਦੀਆਂ ਧੜਕਨਾਂ ਵਧਾ ਰਿਹੈ ਸੋਨਮ ਬਾਜਵਾ ਦਾ ''ਬੋਲਡ ਲੁੱਕ''

6/30/2019 12:58:23 PM

ਜਲੰਧਰ (ਬਿਊਰੋ) : 'ਬੈਸਟ ਆਫ ਲੱਕ', 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਤੇ 'ਮੁਕਲਾਵਾ' ਵਰਗੀਆਂ ਫਿਲਮਾਂ 'ਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਹਾਲ ਹੀ 'ਚ ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।

PunjabKesari

ਸੋਨਮ ਬਾਜਵਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਰਗੁਣ ਮਹਿਤਾ ਨੇ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਹਿਨੀ ਹੈ, ਜਿਸ 'ਚ ਉਹ ਪੂਰੀ ਤਰ੍ਹਾਂ ਬੋਲਡ ਨਜ਼ਰ ਆ ਰਹੀ ਹੈ। 

PunjabKesari
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਸੋਨਮ ਬਾਜਵਾ ਨੇ ਕੈਪਸ਼ਨ 'ਚ ਲਿਖਿਆ ਹੈ ਕਿ 'ਮੈਂ ਵਾਅਦਾ ਕਰਦੀ ਹਾਂ ਇਹ ਆਖਰੀ ਹੈ'। ਸੋਨਮ ਬਾਜਵਾ ਦੀਆਂ ਤਸਵੀਰਾਂ ਦੇਖ ਕੇ ਫੈਨਜ਼ ਮਦਹੋਸ਼ ਹੋ ਰਹੇ ਹਨ। ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਮੇਸ਼ਾ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੈ ਕਿ ਬਾਲੀਵੁੱਡ ਹਸੀਨਾਵਾਂ ਵੀ ਉਨ੍ਹਾਂ ਦੀ ਖੂਬਸੂਰਤੀ ਅੱਗੇ ਪਾਣੀ ਭਰਦੀਆਂ ਹਨ। 

PunjabKesari
ਦੱਸਣਯੋਗ ਹੈ ਕਿ ਸੋਨਮ ਬਾਜਵਾ ਪਾਲੀਵੁੱਡ ਫਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ। ਸੋਨਮ ਬਾਜਵਾ ਨੇ ਸਾਲ 2013 'ਚ ਆਈ ਪੰਜਾਬੀ ਫਿਲਮ 'ਬੈਸਟ ਆਫ ਲੱਕ' ਰਾਹੀਂ ਪਾਲੀਵੁੱਡ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ।

PunjabKesari

ਉਨ੍ਹਾਂ ਨੇ ਪ੍ਰੋਫੈਸ਼ਨਲ ਦੇ ਤੌਰ 'ਤੇ ਏਅਰ ਹੌਸਟੈੱਸ ਨੂੰ ਚੁਣਿਆ ਸੀ। ਸਾਲ 2012 'ਚ ਉਨ੍ਹਾਂ ਨੇ 'ਮਿਸ ਇੰਡੀਆ' ਮੁਕਾਬਲੇ 'ਚ ਵੀ ਹਿੱਸਾ ਲਿਆ ਸੀ। ਸਾਲ 2014 'ਚ ਆਈ ਫਿਲਮ 'ਪੰਜਾਬ 1984' ਨਾਲ ਸੋਨਮ ਨੇ ਕਾਫੀ ਨਾਂ ਕਮਾਇਆ ਸੀ, ਜਿਸ 'ਚ ਉਨ੍ਹਾਂ ਦੇ ਓਪੋਜ਼ਿਟ ਸੁਪਰਸਟਾਰ ਦਿਲਜੀਤ ਦੋਸਾਂਝ ਸਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News