ਸੋਨਮ ਕਪੂਰ ਨੂੰ ਜਨਮਦਿਨ ''ਤੇ ਪਤੀ ਆਨੰਦ ਅਹੂਜਾ ਤੋਂ ਮਿਲਿਆ ਬੇਸ਼ਕੀਮਤੀ ਤੋਹਫਾ, ਸਾਂਝੀਆਂ ਕੀਤੀਆਂ ਤਸਵੀਰਾਂ
6/10/2020 11:30:59 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਬੀਤੇ ਦਿਨੀਂ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਸੋਨਮ ਨੇ ਆਪਣਾ ਜਨਮਦਿਨ ਪੂਰੇ ਪਰਿਵਾਰ ਨਾਲ ਮੁੰਬਈ 'ਚ ਇੱਕ ਸ਼ਾਨਦਾਰ ਅੰਦਾਜ਼ 'ਚ ਮਨਾਇਆ। ਉਸ ਨੇ ਪ੍ਰਸ਼ੰਸਕਾਂ ਨਾਲ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਸੋਨਮ 9 ਜੂਨ ਨੂੰ ਆਪਣੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਮੁੰਬਈ ਪਹੁੰਚੀ ਸੀ। ਅਦਾਕਾਰਾ ਨੇ ਆਪਣੇ ਪਤੀ ਆਨੰਦ ਆਹੂਜਾ ਨਾਲ ਕੁਝ ਤਸਵੀਰਾਂ ਅਤੇ ਵੀਡਿਓ ਸਾਂਝੀਆਂ ਕੀਤੀਆਂ, ਜਿਨ੍ਹਾਂ 'ਚ ਉਹ ਘਰ 'ਚ ਆਪਣੀ ਭੈਣ ਨਾਲ ਸਮਾਂ ਬਿਤਾਉਂਦੀ ਅਤੇ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ।
ਸੋਨਮ ਨੂੰ ਇੱਕ ਤਸਵੀਰ 'ਚ ਰਿਆ ਨਾਲ ਪੋਜ਼ ਦਿੰਦਿਆਂ ਵੇਖਿਆ ਜਾ ਸਕਦਾ ਹੈ, ਜਿਸ 'ਚ ਉਸ ਨੇ ਲਿਖਿਆ, “ਮੈਂ ਆਪਣੀ ਭੈਣ ਕੋਲ ਵਾਪਸ ਪਰਤ ਆਈ ਹਾਂ। ਮੇਰੇ ਅਸਾਧਾਰਣ ਪਤੀ ਦਾ ਧੰਨਵਾਦ।''
ਦਰਅਸਲ, ਪਤੀ ਆਨੰਦ ਆਹੂਜਾ ਕਾਰਨ ਸੋਨਮ ਕਪੂਰ ਬਹੁਤ ਸਾਰੇ ਦਿਨਾਂ ਬਾਅਦ ਆਪਣੇ ਜਨਮਦਿਨ 'ਤੇ ਆਪਣੇ ਪਰਿਵਾਰ ਨਾਲ ਹੈ, ਜੋ ਉਸ ਲਈ ਕਿਸੇ ਕੀਮਤੀ ਜਨਮਦਿਨ ਤੋਹਫੇ ਤੋਂ ਘੱਟ ਨਹੀਂ ਹੈ।
ਇਕ ਦਿਨ ਪਹਿਲਾਂ ਸੋਨਮ ਨੇ ਇਸ਼ਾਰਾ ਕੀਤਾ ਕਿ ਉਹ ਜਲਦੀ ਉਡਾਣ ਭਰਨ ਵਾਲੀ ਹੈ। ਸੋਨਮ ਨੇ ਲਿਖਿਆ ਸੀ, “ਮੇਰੇ ਸਾਰੇ ਬੈਗ ਭਰੇ ਪੈਕ ਹੋ ਚੁੱਕੇ ਹਨ ਅਤੇ ਮੈਂ ਜਾਣ ਲਈ ਤਿਆਰ ਹਾਂ .. ਕਿਤੇ..ਜਿਥੇ ਮੈਂ ਯਾਤਰਾ ਮਿਸ ਕਰ ਰਹੀ ਹਾਂ।“
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ