ਫੋਟੋਸ਼ੂਟ ਦੌਰਾਨ ''ਬੇਬੀ ਡੌਲ'' ਬਣੀ ਨਜ਼ਰ ਆਈ ਸੋਨਮ ਕਪੂਰ

1/18/2019 3:27:13 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਇੰਨ੍ਹੀਂ ਦਿਨੀਂ ਸਵਿਟਜ਼ਰਲੈਂਡ ਦੇ ਜੇਨੇਵਾ ਸ਼ਹਿਰ 'ਚ ਹੈ। ਸੋਨਮ ਕਪੂਰ ਜਿਥੇ ਵੀ ਜਾਂਦੀ ਹੈ, ਉਥੇ ਆਪਣੀ ਖੂਬਸੂਰਤ ਡਰੈੱਸ ਤੇ ਅਦਾਵਾਂ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਲੈਂਦੀ ਹੈ।

PunjabKesari

ਇਸ ਦੇ ਨਾਲ ਹੀ ਉਸ ਦਾ ਅੰਦਾਜ਼ ਵੀ ਬੇਹੱਦ ਵੱਖਰਾ ਹੁੰਦਾ ਹੈ। ਦੱਸ ਦੇਈਏ ਕਿ ਸੋਨਮ ਮੰਗਲਵਾਰ ਨੂੰ ਸਵਿਸ ਦੀ ਲਕਜ਼ਰੀ ਘੜੀ ਕੰਪਨੀ ਆਈ, ਡਬਲਯੂ. ਸੀ. ਸੈਫਹਾਊਜੇਨ ਦੇ ਈਵੈਂਟ 'ਚ ਪਹੁੰਚੀ ਸੀ, ਜਿਥੇ ਉਸ ਨੇ ਸੁਨਹਿਰੀ ਰੰਗ ਦੀ ਡਰੈੱਸ ਪਾਈ ਸੀ। ਇਸ ਡਰੈੱਸ 'ਚ ਸੋਨਮ ਕਪੂਰ ਬੇਬੀ ਡੌਲ ਹੀ ਲੱਗ ਰਹੀ ਸੀ।

PunjabKesari
ਦੱਸ ਦੇਈਏ ਕਿ ਸੋਨਮ ਕਪੂਰ ਨੇ ਇਸ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਨ੍ਹੀਂ ਦਿਨੀਂ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

PunjabKesari

ਇਸ ਫਿਲਮ 'ਚ ਨਾ ਸਿਰਫ ਪੁਰਾਣੇ ਜ਼ਮਾਨੇ ਦਾ ਰੋਮਾਂਸ ਦੇਖਣ ਨੂੰ ਮਿਲੇਗਾ ਸਗੋਂ ਇਹ ਪ੍ਰੇਮ ਕਹਾਣੀ ਵਰਤਮਾਨ ਸਮੇਂ ਨਾਲ ਵੀ ਮੇਲ ਖਾਂਦੀ ਨਜ਼ਰ ਆਵੇਗੀ ਤੇ ਨਾਲ ਹੀ ਤੁਹਾਨੂੰ ਇਹ ਅਹਿਸਾਸ ਦਿਵਾਏਗਾ ਕਿ ਤੁਹਾਨੂੰ ਕਿਸੇ ਦੇ 'ਲਵ ਇੰਟਰੈਸਟ' ਬਾਰੇ ਫੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ।

PunjabKesari

ਫਿਲਮ 'ਚ ਅਨਿਲ ਕਪੂਰ, ਸੋਨਮ ਕਪੂਰ, ਰਾਜਕੁਮਾਰ ਰਾਓ ਤੇ ਜੂਹੀ ਚਾਵਲਾ ਵਰਗੇ ਦਮਦਾਰ ਕਲਾਕਾਰਾਂ ਦੀ ਟੋਲੀ ਨਜ਼ਰ ਆਵੇਗੀ। ਫੋਕਸ ਸਟਾਰ ਸਟੂਡੀਓ ਦੁਆਰਾ ਪ੍ਰਸਤੁਤ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਵਿਧੁ ਵਿਨੋਦ ਚੋਪੜਾ ਤੇ ਰਾਜਕੁਮਾਰ ਹਿਰਾਨੀ ਦੁਆਰਾ ਪ੍ਰੋਡਿਊਸ ਕੀਤੀ ਜਾ ਰਹੀ ਹੈ ਅਤੇ ਫਿਲਮ ਦੇ ਡਾਇਰੈਕਟਰ ਸ਼ੈਲੀ ਚੋਪੜਾ ਹਨ। ਇਹ ਫਿਲਮ 1 ਫਰਵਰੀ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News