ਇਕ ਵਾਰ ਫਿਰ ਪਰਦੇ ''ਤੇ ਇਕੱਠੀਆਂ ਨਜ਼ਰ ਆਉਣਗੀਆਂ ਸੋਨਮ-ਕਰੀਨਾ

2/7/2019 4:38:41 PM

ਮੁੰਬਈ(ਬਿਊਰੋ)— ਸੋਨਮ ਕਪੂਰ ਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਦੀਆਂ ਉਹ ਅਦਾਕਾਰਾਂ ਹਨ ਜੋ ਆਪਣੇ ਕਿਰਦਾਰਾਂ ਕਰਕੇ ਪਛਾਣੀਆਂ ਜਾਂਦੀਆਂ ਹਨ। ਦੋਵਾਂ ਨੇ ਪਿਛਲੇ ਸਾਲ 'ਵੀਰੇ ਦੀ ਵੈਡਿੰਗ' ਨਾਲ ਕਮਬੈਕ ਕੀਤਾ। ਕਰੀਨਾ ਨੇ ਤੈਮੂਰ ਦੇ ਜਨਮ ਤੋਂ ਬਾਅਦ ਤੇ ਸੋਨਮ ਨੇ ਆਪਣੇ ਵਿਆਹ ਤੋਂ ਬਾਅਦ। ਦੋਵਾਂ ਸਟਾਰਸ ਦੇ ਫੈਨਜ਼ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਤੇ ਫਿਲਮ ਕਾਫੀ ਵੱਡੀ ਹਿੱਟ ਵੀ ਰਹੀ।

PunjabKesari
ਹੁਣ ਇਸ ਫਿਲਮ ਦਾ ਸੀਕੂਅਲ ਬਣਨ ਦੀ ਤਿਆਰੀ ਹੋ ਰਹੀ ਹੈ। ਇਸ ਦਾ ਖੁਲਾਸਾ ਹਾਲ ਹੀ 'ਚ ਰਿਲੀਜ਼ ਸੋਨਮ ਦੀ ਫਿਲਮ ਦੇ ਪ੍ਰਮੋਸ਼ਨ ਸਮੇਂ ਹੋਇਆ। ਜਦੋਂ ਸੋਨਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਪ੍ਰਮੋਸ਼ਨ ਲਈ ਕਰੀਨਾ ਦੇ ਰੇਡੀਓ ਸ਼ੋਅ 'ਵ੍ਹੱਟ ਵੂਮਨ ਵਾਂਟ' 'ਚ ਪਹੁੰਚੀ ਸੀ।

PunjabKesari
ਜੀ ਹਾਂ, ਇਸ ਸ਼ੋਅ ਦੇ ਆਖਰ 'ਚ ਸੋਨਮ ਨੇ ਕਰੀਨਾ ਨੂੰ ਕਿਹਾ ਕਿ ਜਲਦ ਹੀ ਅਸੀਂ 'ਵੀਰੇ ਦੀ ਵੈਡਿੰਗ-2' ਦੇ ਸੈੱਟ 'ਤੇ ਮਿਲਾਂਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News