ਵੈਡਿੰਗ ਐਨੀਵਰਸਿਰੀ : ਸੋਨਮ ਕਪੂਰ ਅਤੇ ਆਨੰਦ ਆਹੁਜਾ ਦੀ ਇੰਝ ਸ਼ੁਰੂ ਹੋਈ ''ਲਵ ਸਟੋਰੀ''
5/8/2020 12:16:27 PM

ਮੁੰਬਈ (ਬਿਈਰੋ) — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਅਨੰਦ ਆਹੁਜਾ ਦੀ ਅੱਜ ਵੈਡਿੰਗ ਐਨੀਵਰਸਿਰੀ ਹੈ। ਅੱਜ ਉਨ੍ਹਾਂ ਦੀ ਵੈਡਿੰਗ ਐਨੀਵਰਸਿਰੀ ਦੇ ਮੌਕੇ 'ਤੇ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਵੈਡਿੰਗ ਐਨੀਵਰਸਿਰੀ ਦੇ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦੋਵਾਂ ਦੇ ਪਿਆਰ ਦੀ ਕਹਾਣੀ ਸ਼ੁਰੂ ਹੋਈ ਸੀ। ਸੋਨਮ ਕਪੂਰ ਅਤੇ ਆਨੰਦ ਆਹੁਜਾ ਨੇ ਲਵ ਮੈਰਿਜ ਕਰਵਾਈ ਸੀ। ਇਹ ਜੋੜੀ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੀ ਹੈ। ਦੋਵਾਂ ਦੀ ਲਵ ਸਟੋਰੀ ਵੀ ਬੇਹੱਦ ਫਿਲਮੀ ਹੈ।
❤️ see you soon brats.. miss you more than you guys can imagine.
A post shared by Sonam K Ahuja (@sonamkapoor) on Apr 30, 2020 at 8:58pm PDT
ਦਰਅਸਲ ਆਨੰਦ ਆਹੁਜਾ ਆਪਣੇ ਕਿਸੇ ਦੋਸਤ ਲਈ ਸੋਨਮ ਕਪੂਰ ਨਾਲ ਗੱਲ ਕਰਨ ਲਈ ਗਏ ਸਨ। ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਖੁਦ ਹੀ ਸੋਨਮ ਕਪੂਰ ਨੂੰ ਦਿਲ ਦੇ ਬੈਠਣਗੇ। ਦੋਨਾਂ ਦੀ ਮੁਲਾਕਾਤ 2015 'ਚ ਹੋਈ ਸੀ। ਇਸ ਦੌਰਾਨ ਸੋਨਮ ਆਪਣੀ ਫਿਲਮ 'ਪ੍ਰੇਮ ਰਤਨ ਧੰਨ ਪਾਇਓ' 'ਚ ਰੁੱਝੀ ਹੋਈ ਸੀ।
ਸੋਨਮ ਕਪੂਰ ਨੇ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ, ''ਆਨੰਦ ਆਹੁਜਾ 'ਤੇ ਉਨ੍ਹਾਂ ਦੇ ਦੋਸਤ ਨੂੰ ਮੈਂ ਦੇਖਿਆ ਸੀ ਉਨ੍ਹਾਂ ਦਾ ਦੋਸਤ ਵੀ ਮੇਰੇ ਵਾਂਗ ਲੰਬਾ ਸੀ ਅਤੇ ਉਨ੍ਹਾਂ ਨੂੰ ਪੜ੍ਹਨਾ ਅਤੇ ਫਿਲਮਾਂ ਦੇਖਣਾ ਵੀ ਬਹੁਤ ਪਸੰਦ ਸੀ। ਮੇਰੀ ਸੋਚ ਉਸ ਨਾਲ ਕਾਫੀ ਮਿਲਦੀ ਸੀ, ਕਈ ਵਾਰ ਲੋਕ ਕਹਿੰਦੇ ਹਨ, ਜਿਨ੍ਹਾਂ ਦੀ ਆਪਸੀ ਪਸੰਦ ਅਤੇ ਵਿਚਾਰ ਇਕੋ ਜਿਹੇ ਹੋਣ ਤਾਂ ਉਹ ਇੱਕਠੇ ਰਹਿ ਸਕਦੇ ਹਨ ਪਰ ਅਜਿਹਾ ਨਹੀਂ ਹੈ ਆਨੰਦ ਅਤੇ ਮੈਂ ਬਿਲਕੁਲ ਵੱਖੋ ਵੱਖਰੇ ਹਾਂ।
ਸੋਨਮ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਆਨੰਦ ਨੂੰ ਮਿਲੀ ਸੀ ਤਾਂ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਪਿਤਾ ਅਨਿਲ ਕਪੂਰ ਹਨ। ਆਨੰਦ ਮੇਰੀ ਗੱਲ ਆਪਣੇ ਦੋਸਤ ਨਾਲ ਕਰਵਾਉਣਾ ਚਾਹੁੰਦਾ ਸੀ ਅਤੇ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ ਪਰ ਆਖਿਰਕਾਰ ਅਸੀਂ ਦੋਵੇਂ ਹੀ ਆਪਸ 'ਚ ਗੱਲਬਾਤ ਕਰਦੇ ਰਹੇ। ਇਸ ਤਰ੍ਹਾਂ ਇਹ ਲਵ ਸਟੋਰੀ ਸ਼ੁਰੂ ਹੋ ਗਈ ਅਤੇ ਫਿਰ ਦੋਵਾਂ ਦੇ ਪਰਿਵਾਰਾਂ ਵਾਲਿਆਂ ਦੀ ਰਜ਼ਾਮੰਦੀ ਨਾਲ ਵਿਆਹ ਕਰਵਾ ਲਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ