ਵਿਆਹ ਦੇ 9 ਮਹੀਨਿਆਂ ਬਾਅਦ ਸੋਨਮ ਕਪੂਰ ਨੇ ਫਿਰ ਬਦਲਿਆ ਨਾਂ
2/16/2019 12:23:01 PM
ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਮਈ 2018 'ਚ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਨਾਂ ਦੇ ਨਾਲ ਪਤੀ ਦਾ ਨਾਂ ਵੀ ਜੋੜ ਲਿਆ ਸੀ। ਉਨ੍ਹਾਂ ਨੇ ਆਪਣਾ ਨਾਮ ਸੋਨਮ ਕਪੂਰ ਤੋਂ ਸੋਨਮ ਕਪੂਰ ਆਹੂਜਾ ਕਰ ਲਿਆ ਸੀ। ਹੁਣ ਵਿਆਹ ਦੇ 9 ਮਹੀਨੇ ਬਾਅਦ ਹੀ ਉਨ੍ਹਾਂ ਨੇ ਫਿਰ ਤੋਂ ਆਪਣਾ ਨਾਂ ਬਦਲ ਲਿਆ ਹੈ। ਉਨ੍ਹਾਂ ਨੇ ਨਾ ਸਿਰਫ ਆਪਣੇ ਪਤੀ ਦਾ ਸਰਨੇਮ ਹਟਾ ਲਿਆ ਹੈ ਬਲਕਿ ਆਪਣਾ ਨਾਮ ਵੀ ਬਦਲ ਲਿਆ ਹੈ।
ਸੋਨਮ ਕਪੂਰ ਨੇ ਇੰਸਟਾਗ੍ਰਾਮ ਅਤੇ ਟਵਿਟਰ ਅਕਾਊਂਟ 'ਤੇ ਆਪਣਾ ਨਾਂ ਸੋਨਮ ਕਪੂਰ ਆਹੂਜਾ ਤੋਂ ਬਦਲ ਕੇ ਜ਼ੋਆ ਸਿੰਘ ਸੋਲੰਕੀ ਕਰ ਲਿਆ ਹੈ। ਸੋਨਮ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ। ਉਨ੍ਹਾਂ ਦੀ ਅਗਲੀ ਫਿਲਮ ਦਾ ਨਾਮ ਹੈ 'ਦਿ ਜ਼ੋਆ ਫੈਕਟਰ'। ਇਸ ਫਿਲਮ ਦੇ ਪ੍ਰਮੋਸ਼ਨ ਲਈ ਸੋਨਮ ਨੇ ਆਪਣਾ ਨਾਮ ਬਦਲ ਲਿਆ ਹੈ। ਫਿਲਮ 'ਚ ਉਨ੍ਹਾਂ ਦਾ ਨਾਮ ਜ਼ੋਆ ਸਿੰਘ ਸੋਲੰਕੀ ਹੈ। ਮੂਵੀ 'ਚ ਦਲਕੀਰ ਸਲਮਾਨ ਵੀ ਅਹਿਮ ਰੋਲ 'ਚ ਹਨ। ਅਭਿਸ਼ੇਕ ਸ਼ਰਮਾ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ