ਏਅਰਪੋਰਟ ’ਤੇ ਦੂਜੀ ਵਾਰ ਗੁੰਮ ਹੋਇਆ ਸੋਨਮ ਦਾ ਸਮਾਨ, ਅਦਾਕਾਰਾ ਨੇ ਟਵਿਟਰ ’ਤੇ ਕੱਢੀ ਭੜਾਸ

1/10/2020 12:09:06 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਇਕ ਟਵੀਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਸੋਨਮ ਕਪੂਰ ਨੇ ਬ੍ਰਿਟਿਸ਼ ਏਅਰਵੇਜ ( British Airways) ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇੰਨਾ ਹੀ ਨਹੀਂ ਸੋਨਮ ਨੇ ਬ੍ਰਿਟਿਸ਼ ਏਅਰਵੇਜ ’ਤੇ ਇਹ ਦੋਸ਼ ਵੀ ਲਗਾਏ ਹਨ ਕਿ ਇਕ ਹੀ ਮਹੀਨੇ ਵਿਚ ਦੋ-ਦੋ ਵਾਰ ਉਨ੍ਹਾਂ ਦਾ ਸਾਮਾਨ ਮਿਸਪਲੇਸ ਕਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਨਮ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਹੁਣ ਦੁਬਾਰਾ ਕਦੇ ਵੀ ਇਸ ਰਾਹੀਂ ਯਾਤਰਾ ਨਹੀਂ ਕਰੇਗੀ। ਸੋਨਮ ਦੇ ਟਵੀਟ ’ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਸੋਨਮ ਦੇ ਟਵੀਟ ਤੋਂ ਬਾਅਦ ਬ੍ਰਿਟਿਸ਼ ਏਅਰਵੇਜ ਨੇ ਆਪਣੀ ਸਫਾਈ ਦਿੱਤੀ ਹੈ।


ਸੋਨਮ ਨੇ ਟਵਿਟਰ ’ਤੇ ਲਿਖਿਆ ਸੀ,‘‘ਇਹ ਤੀਜੀ ਵਾਰ ਹੈ, ਜਦੋਂ ਮੈਂ ਬ੍ਰਿਟਿਸ਼ ਏਅਰਵੇਜ ਰਾਹੀਂ ਯਾਤਰਾ ਕਰ ਰਹੀ ਹਾਂ ਇਸ ਮਹੀਨੇ ਵਿਚ ਦੂਜੀ ਵਾਰ ਅਜਿਹਾ ਹੋਇਆ ਹੈ, ਜਦੋਂ ਮੇਰਾ ਸਾਮਾਨ ਗੁੰਮ ਹੋਇਆ ਹੈ। ਮੈਂ ਸਬਕ ਸਿੱਖ ਲਿਆ ਹੈ। ਹੁਣ ਮੈਂ ਕਦੇ ਵੀ ਬ੍ਰਿਟਿਸ਼ ਏਅਰਵੇਜ ਰਾਹੀਂ ਯਾਤਰਾ ਨਹੀਂ ਕਰਾਂਗੀ।’’ ਸੋਨਮ ਦੇ ਇਸ ਟਵੀਟ ਨੂੰ ਪੜ੍ਹਣ ਤੋਂ ਬਾਅਦ ਏਅਰਲਾਈਨ ਕੰਪਨੀ ਨੇ ਜਵਾਬ ਦਿੰਦੇ ਹੋਏ ਲਿਖਿਆ,‘‘ਤੁਹਾਡਾ ਸਾਮਾਨ ਮਿਲਣ ਵਿਚ ਸਾਨੂੰ ਦੇਰੀ ਹੋਈ ਇਹ ਜਾਣ ਕੇ ਸਾਨੂੰ ਦੁੱਖ ਹੈ ਸੋਨਮ। ਜਦੋਂ ਤੁਸੀਂ ਏਅਰਪੋਰਟ ’ਤੇ ਇਸ ਬਾਰੇ ਵਿਚ ਦੱਸਿਆ ਤਾਂ ਕੀ ਤੁਹਾਨੂੰ ਟਰੈਕਿੰਗ ਰਿਫਰੈਂਸ ਨੰਬਰ ਦਿੱਤਾ ਗਿਆ ਸੀ?’’


ਬ੍ਰਿਟਿਸ਼ ਏਅਰਵੇਜ ਦੇ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਸੋਨਮ ਨੇ ਜਵਾਬ ਦਿੰਦੇ ਹੋਏ ਲਿਖਿਆ ਹਾਂ,‘‘ਇਹ ਸਭ ਕੀਤਾ ਜਾ ਚੁੱਕਿਆ ਹੈ ਪਰ ਇਹ ਬਹੇੱਦ ਅਸੁਵਿਧਾਜਨਕ ਹੈ। ਤੁਹਾਡੇ ਲੋਕਾਂ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਭੈੜੀ ਸਰਵਿਸ ਅਤੇ ਮਾੜਾ ਪ੍ਰਬੰਧ ਦਰਸਾਉਂਦਾ ਹੈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News