ਕੈਟਰੀਨਾ ਨੇ ਜਾਨਹਵੀ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਜਤਾਈ ਚਿੰਤਾ, ਭੈਣ ਨੇ ਦਿੱਤਾ ਕਰਾਰਾ ਜਵਾਬ
6/2/2019 11:37:25 AM
ਮੁੰਬਈ(ਬਿਊਰੋ)— ਕੈਟਰੀਨਾ ਕੈਫ ਨੇ ਹਾਲ ਹੀ 'ਚ ਇਕ ਇੰਟਰਵਿਯੂ ਦੌਰਾਨ ਜਾਹਨਵੀ ਕਪੂਰ ਨੂੰ ਲੈ ਕੇ ਵੱਡੀ ਗੱਲ ਬੋਲ ਦਿੱਤੀ। ਕੈਟਰੀਨਾ ਨੇ ਕਿਹਾ ਸੀ ਕਿ ਜਾਨਹਵੀ ਜਿੰਮ 'ਚ ਬਹੁਤ ਛੋਟੇ ਸ਼ਾਰਟਸ ਪਹਿਨ ਕੇ ਆਉਂਦੀ ਹੈ, ਇਸ ਲਈ ਕਦੇ-ਕਦੇ ਮੈਨੂੰ ਉਸ ਦੀ ਚਿੰਤਾ ਹੁੰਦੀ ਹੈ। ਹੁਣ ਕੈਟਰੀਨਾ ਦੇ ਇਸ ਬਿਆਨ 'ਤੇ ਸੋਨਮ ਕਪੂਰ ਨੇ ਜਵਾਬ ਦਿੱਤਾ ਹੈ। ਸੋਨਮ ਕਪੂਰ ਨੂੰ ਕੈਟਰੀਨਾ ਕੈਫ ਦੀ ਇਹ ਗੱਲ ਪਸੰਦ ਨਹੀਂ ਆਈ।
ਸੋਨਮ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਨਹਵੀ ਕਪੂਰ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨਾਲ ਸੋਨਮ ਕਪੂਰ ਨੇ ਲਿਖਿਆ,'' ਉਹ ਰੇਗੂਲਰ ਕੱਪੜੇ ਵੀ ਪਹਿਨਦੀ ਹੈ। ਉਸ 'ਚ ਕਾਫੀ ਖੂਬਸੂਰਤ ਲੱਗਦੀ ਹੈ। ਸੋਨਮ ਦੀਆਂ ਸ਼ੇਅਰ ਕੀਤੀਆਂ ਹੋਈਆਂ ਤਸਵੀਰਾਂ 'ਚ ਜਾਨਹਵੀ ਵਾਈਟ ਕਰਾਪ ਟਾਪ ਅਤੇ ਬਲੂ ਸ਼ਾਰਟਸ ਪਹਿਨੇ ਦਿਖਾਈ ਦੇ ਰਹੀ ਹੈ।
ਦੱਸ ਦੇਈਏ ਕਿ ਕੈਟਰੀਨਾ ਕੈਫ, ਨੇਹਾ ਧੂਪੀਆ ਦੇ 'ਟਾਕ ਸ਼ੋਅ ਵੋਗ ਬੀ. ਐੱਫ. ਐਫ.' 'ਚ ਪਹੁੰਚੀ ਸੀ। ਇੱਥੇ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕਿਸ ਸੈਲੇਬ੍ਰਿਟੀ ਦਾ ਜਿੰਮ ਲੁੱਕ ਉਨ੍ਹਾਂ ਨੂੰ ਓਵਰ ਦਿ ਟਾਪ ਲੱਗਦਾ ਹੈ।
ਇਸ 'ਤੇ ਕਟਰੀਨਾ ਨੇ ਕਿਹਾ ਸੀ, ਓਵਰ ਦਿ ਟਾਪ ਤਾਂ ਨਹੀਂ ਪਰ ਮੈਨੂੰ ਜਾਨਹਵੀ ਦੇ ਬਹੁਤ ਛੋਟੇ ਸ਼ਾਰਟਸ ਨੂੰ ਦੇਖ ਉਨ੍ਹਾਂ ਦੀ ਚਿੰਤਾ ਹੁੰਦੀ ਹੈ। ਉਹ ਮੇਰੇ ਹੀ ਜਿੰਮ 'ਚ ਆਉਂਦੀ ਹੈ। ਅਸੀਂ ਇਕੱਠੇ ਜਿੰਮ ਕਰਦੇ ਹਾਂ। ਕਦੇ ਕਦੇ ਉਸ ਦੇ ਸ਼ਾਰਟਸ ਨੂੰ ਦੇਖ ਮੈਨੂੰ ਉਸ ਦੀ ਚਿੰਤਾ ਹੁੰਦੀ ਹੈ।
ਦੱਸ ਦੇਈਏ ਕਿ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਫਿਲਮ 'ਭਾਰਤ' ਨੂੰ ਲੈ ਕੇ ਚਰਚਾ 'ਚ ਹਨ। ਉਹ ਸਲਮਾਨ ਖਾਨ ਨਾਲ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ। 'ਭਾਰਤ' 5 ਜੂਨ ਨੂੰ ਈਦ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਸਲਮਾਨ-ਕੈਟਰੀਨਾ ਤੋਂ ਇਲਾਵਾ ਨੋਰਾ ਫਤੇਹੀ, ਦਿਸ਼ਾ ਪਾਟਨੀ, ਤੱਬੂ ਅਤੇ ਜੈਕੀ ਸ਼ਰਾਫ ਵੀ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ