ਤਲਾਕ ''ਤੇ ਬਿਆਨ ਦੇ ਕੇ ਕਸੂਤੇ ਫਸੇ ਮੋਹਨ ਭਾਗਵਤ, ਸੋਨਮ ਨੇ ਰੱਜ ਕੇ ਪਾਈ ਝਾੜ

2/18/2020 12:03:47 PM

ਨਵੀਂ ਦਿੱਲੀ (ਬਿਊਰੋ) : ਆਰ. ਐੱਸ. ਐੱਸ. ਦੇ ਮੁੱਖੀ ਮੋਹਨ ਭਾਗਵਤ ਨੇ ਇਕ ਸਮਾਗਮ 'ਚ ਤਲਾਕ ਦੇ ਵਧ ਰਹੇ ਮਾਮਲਿਆਂ 'ਤੇ ਬਿਆਨ ਦਿੱਤਾ, ਜਿਸ 'ਤੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਭੜਕ ਗਈ। ਸੋਨਮ ਕਪੂਰ ਨੇ ਭਾਗਵਤ ਦੀ ਸਮਝਦਾਰੀ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਟਵੀਟਰ 'ਤੇ ਭਾਗਵਤ ਦੀ ਆਲੋਚਨਾ ਕਰਦਿਆਂ ਕਿਹਾ, “ਕਿਹੜਾ ਸਮਝਦਾਰ ਵਿਅਕਤੀ ਇਸ ਤਰ੍ਹਾਂ ਬੋਲਦਾ ਹੈ? ਅਜੀਬ ਤੇ ਮੁਰਖਤਾ ਨਾਲ ਭਰਿਆ ਬਿਆਨ।''
PunjabKesari
ਦਸ ਦਈਏ ਕਿ ਮੋਹਨ ਭਾਗਵਤ ਨੇ ਇਕ ਸਮਾਗਮ 'ਚ ਕਿਹਾ ਸੀ, “ਮੌਜੂਦਾ ਸਮੇਂ 'ਚ ਤਲਾਕ ਦੇ ਮਾਮਲੇ ਵਧ ਰਹੇ ਹਨ। ਲੋਕ ਫਾਲਤੂ ਦੇ ਮੁੱਦਿਆਂ 'ਤੇ ਲੜ ਰਹੇ ਹਨ। ਤਲਾਕ ਦੇ ਮਾਮਲੇ ਪੜ੍ਹੇ-ਲਿਖੇ ਤੇ ਅਮੀਰ ਪਰਿਵਾਰਾਂ 'ਚੋਂ ਵਧ ਸਾਹਮਣੇ ਆਉਂਦੇ ਹਨ ਕਿਉਂਕਿ ਸਿੱਖਿਆ ਤੇ ਅਮੀਰੀ ਨਾਲ ਹੰਕਾਰ ਆਉਂਦਾ ਹੈ, ਜਿਸ ਦਾ ਨਤੀਜਾ ਪਰਿਵਾਰਾਂ ਦਾ ਟੁੱਟਣਾ ਹੈ। ਇਸ ਨਾਲ ਸਮਾਜ ਵੀ ਟੁੱਟ ਰਿਹਾ ਹੈ ਕਿਉਂਕਿ ਸਮਾਜ ਇਕ ਪਰਿਵਾਰ ਹੈ।''
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News