''ਸੋਨ ਚਿੜਿਆ'' ਦੀ ਸ਼ੂਟਿੰਗ ਲਈ 50-60 ਪੰਜਾਬੀ ਫਾਈਟਰਸ ਨੂੰ ਦਿੱਤੀ ਸਿਖਲਾਈ

1/18/2019 4:02:38 PM

ਮੁੰਬਈ(ਬਿਊਰੋ)— ਡਕੈਟਾਂ ਦੇ ਯੁੱਗ 'ਤੇ ਆਧਾਰਿਤ ਫਿਲਮ 'ਸੋਨ ਚਿੜਿਆ' ਦੇ ਇਕ ਸੀਕਵੈਂਸ ਨੂੰ 50-60 ਬੰਦਿਆਂ ਨਾਲ ਫਿਲਮਾਇਆ ਗਿਆ ਸੀ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਬੁਲਾਇਆ ਗਿਆ ਅਤੇ ਅਸਲੀ ਬੰਦੂਕ ਚਲਾਉਣ ਲਈ ਸਿਖਲਾਈ ਦਿੱਤੀ ਗਈ ਸੀ। ਡਕੈਟਾਂ ਦੇ ਉਸ ਯੁੱਗ 'ਚ ਬੰਦੂਕਾਂ ਵੱਡੇ ਪੈਮਾਨੇ 'ਤੇ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਅਜਿਹੇ 'ਚ ਐਕਸ਼ਨ ਦ੍ਰਿਸ਼ਾਂ ਨੂੰ ਅਸਲ ਬਣਾਉਣ ਲਈ ਨਿਰਮਾਤਾਵਾਂ ਨੇ ਇਹ ਫੈਸਲਾ ਕੀਤਾ ਕਿ ਇਨ੍ਹਾਂ ਨੂੰ ਅਸਲੀ ਬੰਦੂਕਾਂ ਦੀ ਵਰਤੋਂ ਕਰਨ ਲਈ ਰਸਮੀ ਸਿਖਲਾਈ ਦਿੱਤੀ ਜਾਵੇ। ਇਸ ਤੋਂ ਇਲਾਵਾ, ਬੈਕਗਰਾਉਂਡ ਕਲਾਕਾਰਾਂ ਨੂੰ ਵੀ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਆਪਣੇ ਕਿਰਦਾਰ ਮੁਤਾਬਕ ਤਾਕਤਵਰ ਅਤੇ ਨਿਡਰ ਨਜ਼ਰ ਆਉਣ।
ਦੱਸ ਦੇਈਏ ਕਿ 'ਸੋਨ ਚਿੜਿਆ' ਦੀ ਕਹਾਣੀ ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ ਅਤੇ ਇਹ ਕ੍ਰਾਈਮ ਬੇਸਡ ਫਿਲਮ ਹੋਵੇਗੀ। ਇਸ ਫਿਲਮ 'ਚ ਸੁਸ਼ਾਤ ਸਿੰਘ ਰਾਜਪੂਤ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਚ ਭੂਮੀ ਪੇਂਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੋਰੇ ਅਤੇ ਆਸ਼ੂਤੋਸ਼ ਰਾਣਾ ਵਰਗੇ ਕਲਾਕਾਰ ਹਨ। ਅਭਿਸ਼ੇਕ ਚੌਬੇ ਦੁਆਰਾ ਨਿਰਦੇਸ਼ਿਤ 'ਸੋਨ ਚਿੜਿਆ' 'ਚ ਧਮਾਕੇਦਾਰ ਐਕਸ਼ਨ ਦੀ ਭਰਮਾਰ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News