''ਸੋਨ ਚਿੜਿਆ'' ਸ਼ੂਟ ਕਰਨ ਲਈ ਇਸ ਖਾਸ ਤਕਨੀਕ ਦਾ ਕੀਤਾ ਗਿਆ ਇਸਤੇਮਾਲ

2/6/2019 4:29:46 PM

ਮੁੰਬਈ(ਬਿਊਰੋ)- ਫਿਲਮ 'ਸੋਨ ਚਿੜਿਆ' ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਬਣੀ ਹੋਈ ਹੈ। ਚੰਬਲ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ। ਜਦੋਂ ਤੋਂ ਫਿਲਮ ਦਾ ਟਰੇਲਰ ਆਇਆ ਹੈ ਉਦੋਂ ਤੋਂ ਫਿਲਮ ਪ੍ਰਤੀ ਦਰਸ਼ਕਾਂ ਦੀ ਬੇਸਵਰੀ ਹੋਰ ਵਧ ਗਈ ਹੈ। ਫਿਲਮ 'ਸੋਨ ਚਿੜਿਆ' 'ਚ ਬਹੁਤ ਹੀ ਦਮਦਾਰ ਐਕਸ਼ਨ ਸੀਨ ਦੇਖਣ ਨੂੰ ਮਿਲਣਗੇ। ਫਿਲਮ ਦੇ ਅਹਿਮ ਮੁੱਠਭੇੜ ਦੇ ਸੀਨ ਨੂੰ ਗੋਰੀਲਾ ਤਕਨੀਕ ਨਾਲ ਸ਼ੂਟ ਕੀਤਾ ਗਿਆ ਹੈ, ਗੋਰੀਲਾ ਤਕਨੀਕ 'ਚ ਕੈਮਰਾ ਲੁਕਾ ਕੇ ਸੀਨ ਸ਼ੂਟ ਕੀਤਾ ਜਾਂਦਾ ਹੈ। ਇਸ ਤਕਨੀਕ ਨਾਲ ਸਾਰੇ ਸੀਨ ਅਸਲ ਲੱਗਦੇ ਹਨ, ਇਹ ਤਕਨੀਕ ਬਹੁਤ ਭੀੜ 'ਚ ਵੱਡੀ ਵਧੀਆ ਸਾਬਤ ਹੁੰਦੀ ਹੈ। ਫਿਲਮ 'ਚ ਇਕ ਸੀਨ ਹੈ ਜਿੱਥੇ ਪਿੰਡ ਵਾਲਿਆਂ ਵਿਚਕਾਰ ਡਕੈਤਾਂ ਦੀ ਮੁੱਠਭੇੜ ਹੁੰਦੀ ਹੈ, ਨਿਰਦੇਸ਼ਕ ਇਸ ਸੀਨ 'ਚ ਪਿੰਡ ਵਾਲਿਆਂ ਦੇ ਵੀ ਅਸਲ ਭਾਵ ਦਿਖਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਕੈਮਰਾ ਲੁਕਾ ਕੇ ਇਹ ਸੀਨ ਨੂੰ ਸ਼ੂਟ ਕੀਤਾ। ਜਦੋਂ ਸੀਨ ਪੂਰਾ ਹੋਇਆ ਉਦੋ ਜਾ ਕੇ ਪਿੰਡ ਵਾਲਿਆਂ ਨੂੰ ਸਮਝ ਆਇਆ ਦੀ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਸੀਨ ਪੂਰਾ ਹੋਣ ਤੋਂ ਬਾਅਦ ਨਿਰਦੇਸ਼ਕ ਨੇ ਪਿੰਡ ਵਾਲਿਆਂ ਨੂੰ ਦੱਸਿਆ ਦੀ ਇਹ ਸ਼ੂਟਿੰਗ ਚੱਲ ਰਹੀ ਸੀ।
'ਸੋਨ ਚਿੜਿਆ' ਦੀ ਕਹਾਣੀ ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ ਅਤੇ ਇਹ ਕ੍ਰਾਈਮ ਬੇਸਡ ਫਿਲਮ ਹੋਵੇਗੀ। ਇੰਨਾ ਹੀ ਨਹੀਂ, ਇੱਥੇ ਸੱਤਾ ਹਾਸਿਲ ਕਰਨ ਲਈ ਕਈ ਗਰੋਹ ਸੰਘਰਸ਼ ਦੀ ਲੜਾਈ ਲੜਦੇ ਹੋਏ ਨਜ਼ਰ ਆਉਣਗੇ। ਇਸ ਫਿਲਮ 'ਚ ਸੁਸ਼ਾਤ ਸਿੰਘ ਰਾਜਪੂਤ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਚ ਭੂਮੀ ਪੇਂਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੋਰੇ ਅਤੇ ਆਸ਼ੂਤੋਸ਼ ਰਾਣਾ ਵਰਗੇ ਕਲਾਕਾਰ ਹਨ। ਅਭਿਸ਼ੇਕ ਚੌਬੇ ਦੁਆਰਾ ਨਿਰਦੇਸ਼ਿਤ 'ਸੋਨ ਚਿੜਿਆ' 'ਚ ਧਮਾਕੇਦਾਰ ਐਕਸ਼ਨ ਦੀ ਭਰਮਾਰ ਹੋਵੇਗੀ। ਇਹ ਫਿਲਮ 1 ਮਾਰਚ 2019 ਨੂੰ  ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News