''ਸੋਨ ਚਿੜੀਆ'' ਦੇ ਟਰੇਲਰ ਲਾਂਚ ਮੌਕੇ ਸਟਾਈਲਿਸ਼ ਲੁੱਕ ''ਚ ਦਿਸੇ ਭੂਮੀ ਤੇ ਸੁਸ਼ਾਂਤ

2/11/2019 12:45:48 PM

ਮੁੰਬਈ (ਬਿਊਰੋ) : 1 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫਿਲਮ 'ਸੋਨ ਚਿੜੀਆ' ਦਾ ਦੂਜਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। 'ਸੋਨ ਚਿੜੀਆ' ਦੇ ਟਰੇਲਰ ਲਾਂਚ ਮੌਕੇ ਫਿਲਮ ਦੀ ਸਟਾਰ ਕਾਸਟ ਵੀ ਨਜ਼ਰ ਆਈ। ਇਸ ਦੌਰਾਨ ਭੂਮੀ ਪੇਂਡਨੇਕਰ, ਸੁਸ਼ਾਂਤ ਸਿੰਘ ਰਾਜਪੂਤ, ਮਨੋਜ ਵਾਜਪਾਈ, ਆਸ਼ੂਤੋਸ਼ ਰਾਣਾ ਵੀ ਦਿਸੇ।

PunjabKesari

ਭੂਮੀ ਪੇਂਡਨੇਕਰ ਨੇ ਡਰਾਕ ਬਲਿਊ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। ਇਸ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਡੈਸ਼ਿੰਗ ਲੁੱਕ 'ਚ ਦਿਸੇ। 

PunjabKesari
ਦੱਸ ਦਈਏ ਕਿ ਹਾਲ ਹੀ 'ਚ ਰਿਲੀਜ਼ ਹੋਏ ਫਿਲਮ ਦੇ ਟਰੇਲਰ 'ਚ ਕਿਰਦਾਰਾਂ ਖੌਫਨਾਕ ਝਲਕ ਦੇਖਣ ਨੂੰ ਮਿਲੀ। ਟਰੇਲਰ ਕੁੱਟ-ਮਾਰ ਤੇ ਗਾਲੀ ਗਲੌਚ ਨੂੰ ਵੀ ਦਿਖਾਇਆ ਗਿਆ ਹੈ। ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ, ਲਖਨਾ ਦੇ ਕਿਰਦਾਰ 'ਚ ਹੈ।

PunjabKesari

ਲਖਨਾ ਗਰਮ ਦਿਮਾਗ ਦਾ ਆਦਮੀ ਹੈ, ਜੋ ਮੂੰਹ ਤੋਂ ਘੱਟ ਤੇ ਬੰਦੂਕ ਦੀ ਗੋਲੀਆਂ ਨਾਲ ਜ਼ਿਆਦਾ ਬੋਲਦਾ ਹੈ। ਉਥੇ ਹੀ ਮਨੋਜ ਵਾਜਪਈ ਮਾਨ ਸਿੰਘ ਦੇ ਕਿਰਦਾਰ 'ਚ ਹੈ। ਇਸ ਫਿਲਮ 'ਚ ਚੰਬਲ ਦੀ ਬੋਲੀ ਦੀ ਹੀ ਵਰਤੋਂ ਕੀਤੀ ਗਈ ਹੈ, ਜੋ ਕਿ ਅਸਲ ਕਹਾਣੀ ਨੂੰ ਬਿਆਨ ਕਰਦੀ ਹੈ।

PunjabKesari
ਦੱਸਣਯੋਗ ਹੈ ਕਿ 'ਸੋਨ ਚਿੜੀਆ' 'ਚ ਆਸ਼ੂਤੋਸ਼ ਰਾਣਾ ਪੁਲਸ ਇੰਸਪੈਕਟਰ ਦੇ ਰੋਲ 'ਚ ਹਨ। ਫਿਲਮ ਐਕਸ਼ਨ ਨਾਲ ਭਰਪੂਰ ਹੈ। ਇਸ ਫਿਲਮ ਦਾ ਟੀਜ਼ਰ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News