ਪ੍ਰਵਾਸੀ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਨੂੰ ਮਿਲਿਆ ਖ਼ੂਬਸੂਰਤ ਤੋਹਫ਼ਾ (ਵੀਡੀਓ)

6/13/2020 2:03:47 PM

ਮੁੰਬਈ (ਬਿਊਰੋ) : ਪਿਛਲੇ ਦੋ ਮਹੀਨਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ, ਰੇਲਾਂ ਅਤੇ ਜਹਾਜ਼ਾਂ ਜਰੀਏ ਉਨ੍ਹਾਂ ਦੇ ਘਰ ਪਹੁੰਚਾਉਣ 'ਚ ਜੁੱਟੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਸ਼ਲਾਘਾਯੋਗ ਯਤਨਾਂ 'ਤੇ ਹੁਣ ਗੀਤ ਬਣ ਕੇ ਤਿਆਰ ਹੈ। 'ਮੇਰੀ ਮਾਂ' ਨਾਂ ਦੇ ਇਸ ਗੀਤ 'ਚ ਤਾਲਾਬੰਦੀ ਦੌਰਾਨ ਬੁਰੇ ਫਸੇ ਪ੍ਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਇਕ ਭਾਵੁਕ ਮਾਂ ਵੱਲੋਂ ਆਪਣੇ ਬੇਟੇ ਲਈ ਬੇਸਬਰੀ ਨਾਲ ਕੀਤੇ ਜਾ ਰਹੇ ਇੰਤਜ਼ਾਰ ਦੇ ਰੂਪ 'ਚ ਦਰਸਾਇਆ ਗਿਆ ਹੈ। ਇਸ ਗੀਤ ਨੂੰ ਰਾਹੁਲ ਜੈਨ ਨੇ ਗਾਇਆ ਤੇ ਕੰਪੋਜ਼ ਕੀਤਾ ਹੈ, ਜਿਸ ਨੂੰ ਵੰਦਨਾ ਖੰਡੇਲਵਾਲ ਨੇ ਲਿਖਿਆ ਹੈ।
ਦੱਸ ਦਈਏ ਕਿ ਸੋਨੂੰ ਸੂਦ ਨੂੰ ਸਮਰਪਿਤ ਇਸ ਗੀਤ 'ਤੇ ਸੋਨੂੰ ਨੇ ਕਿਹਾ ਕਿ ''ਮੇਰੇ ਲਈ ਇਹ ਬੇਹੱਦ ਸਨਮਾਨ ਦੀ ਗੱਲ ਹੈ ਕਿ ਕਿਸੇ ਦੇ ਮਨ 'ਚ ਮੇਰੀਆਂ ਕੋਸ਼ਿਸ਼ਾਂ ਨੂੰ ਲੈ ਕੇ ਮੈਨੂੰ ਗੀਤ ਡੈਡੀਕੇਟ ਕਰਨ ਦਾ ਖਿਆਲ ਆਇਆ। ਉਨ੍ਹਾਂ ਇਸ ਲਈ ਰਾਹੁਲ ਜੈਨ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਗੀਤ ਸੁਣਿਆ ਹੈ ਜਦੋਂ ਤੁਸੀਂ ਸੁਣੋਗੇ ਤੇ ਦੇਖੋਗੇ ਤਾਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਇਸ ਗੀਤ 'ਚ ਦਿਖਾਇਆ ਗਿਆ ਕਿ ਕਿਵੇਂ ਇਕ ਮਾਂ ਆਪਣੇ ਬੇਟੇ ਦੇ ਘਰ ਪਹੁੰਚਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਸੋਨੂੰ ਨੇ ਕਿਹਾ ਹਰ ਮਾਂ, ਹਰ ਬੇਟਾ ਖੁਦ ਨੂੰ ਇਸ ਗੀਤ ਨਾਲ ਰਿਲੇਟ ਕਰ ਪਾਉਣਗੇ।''
ਸੁਣ ਗੀਤ ਦਾ ਵੀਡੀਓ

ਦੱਸਣਯੋਗ ਹੈ ਕਿ ਇਸ ਵੀਡੀਓ 'ਚ ਸੋਨੂੰ ਸੂਦ ਦੇ ਕਿਸੇ ਰੀਅਲ ਲਾਈਫ ਹੀਰੋ ਦੀ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਹੋਏ ਮਦਦ ਕਰਨ ਵਾਲੀਆਂ ਝਲਕੀਆਂ ਵੀ ਦਿਖਾਈਆਂ ਗਈਆਂ ਹਨ। ਇਸ ਗੀਤ ਦੀਆਂ ਕੁਝ ਲਾਇਨਾਂ 'ਚ ਸੋਨੂੰ ਸੂਦ ਦੇ ਵੀ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News