ਸੋਨੀ ਕਰਿਊ ਦਾ ਨਵਾਂ ਗੀਤ ''ਅਨਬ੍ਰੇਕੇਬਲ'' ਰਿਲੀਜ਼ (ਵੀਡੀਓ)
8/21/2019 10:43:30 AM
ਜਲੰਧਰ (ਬਿਊਰੋ) - ਹਾਲ ਹੀ 'ਚ ਸੋਨੀ ਕਰਿਊ ਦਾ ਨਵਾਂ ਗੀਤ 'ਅਨਬ੍ਰੇਕੇਬਲ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਦੱਸ ਦਈਏ ਕਿ 'ਅਨਬ੍ਰੇਕੇਬਲ' ਗੀਤ 'ਚ ਸੋਨੀ ਕਰਿਊ ਦਾ ਸਾਥ ਬਬਨ ਵਡਾਲਾ ਨੇ ਦਿੱਤਾ ਹੈ। ਦੇਸੀ ਕਰਿਊ ਦੇ ਗੀਤ 'ਅਨਬ੍ਰੇਕੇਬਲ' ਦੇ ਬੋਲ ਜੱਸ ਪਾਊਂਟਾ ਤੇ ਗਗਨ ਬਹਿਗਾਲੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਬਬਨ ਵਡਾਲਾ ਨੇ ਦਿੱਤਾ ਹੈ। ਗੀਤ 'ਅਨਬ੍ਰੇਕੇਬਲ' ਦੇ ਪ੍ਰੋਡਿਊਸਰ ਨਵ ਚਾਹਲ ਹਨ ਅਤੇ ਡਾਇਰੈਕਟਰ ਇਕਬਾਲ ਬਨਦੇਸ਼ਾ ਹਨ।
ਦੱਸ ਦਈਏ ਕਿ 3 ਮਿੰਟ 33 ਸੈਕਿੰਡ ਦੇ ਗੀਤ ਦੀ ਵੀਡੀਓ 'ਚ ਸੋਨੀ ਕਰਿਊ ਨੇ ਸੱਚੀਆਂ ਤੇ ਖਰੀਆਂ ਗੱਲਾਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਫੂਕਰੇ ਬੰਦਿਆਂ ਦੀ ਨਿੰਦਿਆ ਕੀਤੀ ਹੈ। ਇਸ ਤੋਂ ਇਲਾਵਾ ਸੋਨੀ ਕਰਿਊ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਨੂੰ ਲੈ ਸੁਰਖੀਆਂ 'ਚ ਰਹਿੰਦੇ ਹਨ। ਉਮੀਦ ਹੈ ਕਿ ਸੋਨੀ ਕਰਿਊ ਦਾ ਇਹ ਗੀਤ ਲੋਕਾਂ ਦੀ ਪੰਸਦ 'ਤੇ ਜ਼ਰੂਰ ਖਰਾ ਉੱਤਰੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ