4 ਸਾਲ ਦੀ ਉਮਰ ਤੋਂ ਵਿਆਹਾਂ 'ਚ ਗਾਉਣ ਲੱਗੇ ਸਨ ਸੋਨੂੰ ਨਿਗਮ, ਅੱਜ ਹਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਗਾਇਕ

7/30/2018 11:34:56 AM

ਮੁੰਬਈ (ਬਿਊਰੋ)— ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਸੋਨੂੰ ਨਿਗਮ ਅੱਜ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਗਾਇਕਾਂ 'ਚੋਂ ਇਕ ਹਨ। ਸੋਨੂੰ ਨਿਗਮ ਦਾ ਜਨਮ 30 ਜੁਲਾਈ 1973 ਨੂੰ ਹਰਿਆਣੇ ਦੇ ਫਰੀਦਾਬਾਦ ਵਿਚ ਹੋਇਆ ਸੀ। ਗਾਇਕੀ ਦਾ ਹੁਨਰ ਸੋਨੂੰ ਨਿਗਮ ਨੂੰ ਆਪਣੇ ਮਾਤਾ-ਪਿਤਾ ਕੋਲੋਂ ਮਿਲਿਆ। ਬਚਪਨ ਤੋਂ ਹੀ ਉਨ੍ਹਾਂ ਦਾ ਰੁਝੇਵਾਂ ਸੰਗੀਤ ਦੇ ਵੱਲ ਸੀ।
Image result for sonu nigam
ਸੋਨੂੰ ਨਿਗਮ ਆਪਣੇ ਪਿਤਾ ਅਗਮ ਨਿਗਮ ਨਾਲ 4 ਸਾਲ ਦੀ ਉਮਰ ਤੋਂ ਹੀ ਸਟੇਜ ਸ਼ੋਅ ਅਤੇ ਵਿਆਹਾਂ ਵਿਚ ਗੀਤ ਗਾਉਣ ਲੱਗ ਗਏ ਸਨ। ਉਹ ਸਟੇਜ਼ ਪ੍ਰੋਗਰਾਮ ਵਿਚ ਅਕਸਰ ਮੁਹੰਮਦ ਰਫੀ  ਦੇ ਗਾਏ ਗੀਤ ਗਾਉਂਦੇ ਸਨ ਜਿਨ੍ਹਾਂ 'ਚੋਂ ਇਕ ਗੀਤ ਸੀ 'ਕਿਆ ਹੋਇਆ ਤੇਰਾ ਵਾਦਾ' ਸੋਨੂੰ ਨਿਗਮ ਦੀ ਆਵਾਜ਼ ਵਿਚ ਇਹ ਗੀਤ ਕਾਫ਼ੀ ਪਸੰਦ ਕੀਤਾ ਜਾਣ ਲੱਗਾ।
Image result for sonu nigam
ਗਾਇਕੀ ਦੇ ਕਰੀਅਰ ਨੂੰ ਅੱਗੇ ਵਧਾਉਣ ਲਈ ਸੋਨੂੰ ਨਿਗਮ 19 ਸਾਲ ਦੀ ਉਮਰ ਵਿਚ ਪਿਤਾ ਦੇ ਨਾਲ ਮੁੰਬਈ ਪੁੱਜੇ। ਇੱਥੇ ਉਨ੍ਹਾਂ ਨੇ ਕਲਾਸੀਕਲ ਸਿੰਗਰ ਉਸਤਾਦ ਗੁਲਾਮ ਮੁਸਤਫਾ ਖਾਨ ਕੋਲੋਂ ਸੰਗੀਤ ਦੀ ਸਿਖਲਾਈ ਲਈ ਹਾਲਾਂਕਿ ਮੁੰਬਈ ਪੁੱਜਣ ਤੋਂ ਬਾਅਦ ਸੋਨੂੰ ਨਿਗਮ ਦਾ ਸਫਰ ਇੰਨ੍ਹਾਂ ਵੀ ਆਸਾਨ ਨਹੀਂ ਸੀ ਅਤੇ ਪੈਸੇ ਕਮਾਉਣ ਲਈ ਉਹ ਲਗਾਤਾਰ ਸਟੇਡ ਸ਼ੋਅਜ਼ ਕਰਦੇ ਰਹੇ।
Image result for sonu nigam
ਸੋਨੂੰ ਨਿਗਮ ਨੂੰ ਪਛਾਣ ਉਸ ਵੇਲੇ ਮਿਲੀ ਜਦੋਂ ਟੀ-ਸੀਰੀਜ਼ ਨੇ ਉਨ੍ਹਾਂ ਦੀ ਆਵਾਜ਼ 'ਚ ਮੁਹੰਮਦ ਰਫੀ ਦੇ ਗਾਏ ਗੀਤ 'ਰਫੀ ਕੀ ਯਾਦੇਂ' ਲਾਂਚ ਕੀਤਾ। ਸੋਨੂੰ ਨਿਗਮ ਨੇ ਬਤੋਰ ਸਿੰਗਰ ਆਪਣਾ ਕਰੀਅਰ ਡੈਬਿਊ ਫਿਲਮ 'ਜਨਮ' ਤੋਂ ਕੀਤਾ ਹਾਲਾਂਕਿ ਇਹ ਫਿਲਮ ਰਿਲੀਜ਼ ਨਾ ਹੋ ਸਕੀ। ਇਸ ਵਿਚਕਾਰ ਉਨ੍ਹਾਂ ਨੇ ਕਈ ਬੀ ਅਤੇ ਸੀ ਗਰੇਡ ਫਿਲਮਾਂ 'ਚ ਗੀਤ ਗਾਏ।
Image result for sonu nigam
ਸਾਲ 1995 ਵਿਚ ਸੋਨੂੰ ਨਿਗਮ ਨੇ ਟੀ.ਵੀ. ਸ਼ੋਅ 'ਸਾ.ਰੇ.ਗਾ.ਮਾ.' ਹੋਸਟ ਕੀਤਾ ਇਸ ਸ਼ੋਅ ਤੋਂ ਬਾਅਦ ਸੋਨੂ ਦੇ ਕਰੀਅਰ ਨੂੰ ਇਕ ਨਵੀਂ ਉਛਾਲ ਮਿਲੀ। ਇਸ ਵਿਚ ਉਹ ਟੀ-ਸੀਰੀਜ਼ ਦੇ ਮਾਲਿਕ ਗੁਲਸ਼ਨ ਕੁਮਾਰ ਨਾਲ ਮਿਲੇ ਜਿਨ੍ਹਾਂ ਨੇ ਸੋਨੂ ਨੂੰ ਫਿਲਮ 'ਬੇਵਫ਼ਾ ਸਨਮ' ਵਿਚ ਗਾਉਣ ਦਾ ਮੌਕਾ ਦਿੱਤਾ। ਫਿਲਮ 'ਚ ਉਨ੍ਹਾਂ ਦਾ ਗਾਇਆ ਗੀਤ 'ਅੱਛਾ ਸਿਲਾ ਦਿਆ ਤੂੰਨੇ ਮੇਰੇ ਪਿਆਰ ਕਾ' ਦਾ ਸੁਪਰਹਿੱਟ ਰਿਹਾ। ਇਸ ਤੋਂ ਬਾਅਦ ਸੋਨੂੰ ਨਿਗਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
Image result for sonu nigam
ਸੋਨੂੰ ਨਿਗਮ ਨੂੰ ਹੁਣ ਤੱਕ ਦੋ ਵਾਰ ਫਿਲਮਫੇਅਰ ਇਨਾਮ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 2002 ਵਿਚ ਫਿਲਮ 'ਸਾਥੀਆ' ਦੇ ਟਾਈਟਲ ਟ੍ਰੈਕ ਲਈ ਬੈਸਟ ਸਿੰਗਰ ਦਾ ਐਵਾਰਡ ਮਿਲਿਆ , ਫਿਰ ਸਾਲ 2003 ਵਿਚ ਫਿਲਮ 'ਕੱਲ ਹੋ ਨਾ ਹੋ' ਦੇ ਟਾਈਟਲ ਟ੍ਰੈਕ ਲਈ ਉਨ੍ਹਾਂ ਨੂੰ ਫਿਲਮਫੇਅਰ  ਦੇ ਨਾਲ ਨੈਸ਼ਨਲ ਐਵਾਰਡ ਵੀ ਮਿਲਿਆ। ਅੱਜ ਸੋਨੂੰ ਨਿਗਮ ਬਾਲੀਵੁੱਡ ਦੇ ਮਹਿੰਗੇ ਗਾਇਕਾਂ 'ਚੋਂ ਇਕ ਹੈ ਅਤੇ ਫਿਲਮ ਵਿਚ ਇਕ ਗੀਤ ਦੇ ਉਹ 8 ਤੋਂ 10 ਲੱਖ ਰੁਪਏ ਤੱਕ ਚਾਰਜ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News