ਸੋਨੂੰ ਸੂਦ ਦੀ ਦਰਿਆਦਿਲੀ: 1 ਹਜ਼ਾਰ ਹੋਰ ਪਰਵਾਸੀ ਮਜ਼ਦੂਰਾਂ ਨੂੰ ਰੇਲ ਰਾਹੀਂ ਘਰਾਂ ਨੂੰ ਕੀਤਾ ਰਵਾਨਾ (ਵੀਡੀਓ)
6/2/2020 10:59:27 AM
ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੋਨੂੰ ਸੂਦ 'ਤੇ ਇਨ੍ਹੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦਾ ਜਨੂੰਨ ਸਵਾਰ ਹੈ। ਉਹ 18-18 ਘੰਟੇ ਲਗਾਤਾਰ ਮਜ਼ਦੂਰਾਂ ਲਈ ਕੰਮ ਕਰ ਰਹੇ ਹਨ। ਉਹ ਮੁੰਬਈ ਅਤੇ ਦੂਜੇ ਸ਼ਹਿਰਾਂ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਰਹੇ ਹਨ। ਹੈਲਪਲਾਈਨ ਨੰਬਰ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸੋਨੂੰ ਅਤੇ ਉਨ੍ਹਾਂ ਦੀ ਟੀਮ ਲੋਕਾਂ ਦੀ ਮਦਦ ਲਈ ਤਿਆਰ ਖੜ੍ਹੀ ਹੈ। ਹੁਣ ਤੱਕ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਬੱਸਾਂ ਅਤੇ ਫਲਾਈਟਸ ਦਾ ਸਹਾਰਾ ਲੈ ਰਹੇ ਸਨ। ਮੁੰਬਈ ਤੋਂ ਰੋਜ਼ਾਨਾ ਸੋਨੂੰ ਸੂਦ ਕਈ ਬੱਸਾਂ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਬੈਠਾ ਕੇ ਘਰ ਲਈ ਰਵਾਨਾ ਕਰਦੇ ਹਨ ਪਰ ਹੁਣ ਸੋਨੂੰ ਸੂਦ ਨੇ ਆਪਣੀ ਮਦਦ ਦਾ ਦਾਇਰਾ ਵਧਾ ਕੇ ਟਰੇਨ ਤੱਕ ਕਰ ਦਿੱਤਾ ਹੈ। ਸੋਮਵਾਰ ਨੂੰ ਮੁੰਬਈ ਤੋਂ ਚੱਲੀ ਇਕ ਸਪੈਸ਼ਲ (ਖਾਸ) ਟਰੇਨ 'ਚ ਸੋਨੂੰ ਸੂਦ ਨੇ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਬੈਠਾ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਰਵਾਨਾ ਕੀਤਾ। ਇਸ ਦੌਰਾਨ ਖੁਦ ਸੋਨੂੰ ਸੂਦ ਨੇ ਸਟੇਸ਼ਨ ਪਹੁੰਚ ਕੇ ਸਾਰੀ ਵਿਵਸਥਾ ਦਾ ਜਾਇਜ਼ਾ ਲਿਆ ਅਤੇ ਮਹਾਰਾਸ਼ਟਰ ਸਰਕਾਰ ਨਾਲ ਮਿਲ ਕੇ ਯਾਤਰੀਆਂ ਨੂੰ ਖਾਣਾ (ਭੋਜਨ) ਅਤੇ ਸੈਨੀਟਾਈਜ਼ਰ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕੀਤਾ।
A Man with golden heart @SonuSood #SonuSood #SonuSood_A_Real_Hero pic.twitter.com/6DzSpsku4i
— Mohit Sinha (@mohitsinha27) June 1, 2020
ਹਾਲ ਹੀ 'ਚ ਸੋਨੂੰ ਸੂਦ ਨੇ ਇਕ ਨੌਜਵਾਨ ਦੀ ਸਹਾਇਤਾ ਕਰਕੇ ਉਸ ਨੂੰ ਘਰ ਪਹੁੰਚਾਇਆ ਸੀ, ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮਾਂ ਨੇ ਇਕ ਭਾਵੁਕ ਵੀਡੀਓ ਦੇ ਜਰੀਏ ਅਭਿਨੇਤਾ ਦਾ ਧੰਨਵਾਦ ਕੀਤਾ ਸੀ।
ਦੱਸਣਯੋਗ ਹੈ ਕਿ ਸੋਨੂੰ ਸੂਦ ਇਸ ਸਮੇਂ ਲੋਕਾਂ ਦੀ ਮਦਦ ਕਰਕੇ ਕਾਫੀ ਦੁਆਵਾਂ ਲੈ ਰਹੇ ਹਨ। ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਸੋਨੂੰ ਸੂਦ ਦੀ ਤਾਰੀਫ ਕਰ ਰਹੇ ਹਨ। ਸੋਨੂੰ ਸੂਦ ਵੀ ਕਹਿ ਚੁੱਕੇ ਹਨ ਕਿ ਜਦੋਂ ਤੱਕ ਇਕ-ਇਕ ਪ੍ਰਵਾਸੀ ਭਰਾ ਆਪਣੇ ਘਰ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਉਨ੍ਹਾਂ ਵਲੋਂ ਇਹ ਅਭਿਆਨ ਜਾਰੀ ਰਹੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ