ਮੋਗਾ 'ਚ ਆਨਲਾਈਨ ਸਿੱਖਿਆ ਦੇ ਰਹੀ ਹੈ ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ

5/17/2020 4:36:29 PM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਵਾਇਰਸ ਦੀ ਮਹਾਮਾਰੀ 'ਚ ਜਿੱਥੇ ਆਪਣੇ ਹੋਟਲ ਡਾਕਟਰਾਂ ਨੂੰ ਸਮਰਪਿਤ ਕਰ ਚੁੱਕੇ ਹਨ। ਉਥੇ ਹੀ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
PunjabKesari
ਇਸ ਮੁਸ਼ਕਿਲ ਘੜੀ ਦੌਰਾਨ ਸੋਨੂੰ ਸੂਦ ਦੀ ਭੈਣ ਵੀ ਪਿੱਛੇ ਨਹੀਂ ਰਹੀ। ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਮੋਗਾ 'ਚ ਲਾਕਡਾਊਨ ਦੌਰਾਨ ਬੱਚਿਆਂ ਨੂੰ ਆਨ-ਲਾਈਨ ਸਿੱਖਿਆ ਦੇ ਰਹੀ ਹੈ, ਉਹ ਵੀ ਬਿਨਾਂ ਕੋਈ ਫੀਸ ਲਏ।
PunjabKesari
ਉਹ ਆਪਣੀ ਸੰਸਥਾ ਹੋਲੀਵੁੱਡ ਇੰਗਲਿਸ਼ ਐਕਡਮੀ ਦੁਆਰਾ ਆਨ-ਲਾਈਨ ਮਿਊਜ਼ਿਕ, ਪੈਂਟਿੰਗ ਤੇ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਦੀ ਜਾਣਕਾਰੀ ਦੇ ਰਹੇ ਹਨ, ਜਿਨ੍ਹਾਂ ਨਾਲ ਬੱਚਿਆਂ ਨੂੰ ਕਾਫੀ ਕੁਝ ਨਵਾਂ ਵੀ ਸਿੱਖਣ ਨੂੰ ਮਿਲ ਰਿਹਾ ਹੈ।
PunjabKesari
ਦੱਸਣਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਸਾਰੇ ਬੱਚੇ ਘਰਾਂ 'ਚ ਵਿਹਲੇ ਹਨ ਤਾਂ ਕਿਉਂ ਨਾ ਇਨ੍ਹਾਂ ਦੇ ਵਿਹਲੇ ਸਮੇਂ ਨੂੰ ਕਿਸੇ ਚੰਗੇ ਪਾਸੇ ਲਾਇਆ ਜਾਵੇ, ਜਿਸ ਨਾਲ ਇਨ੍ਹਾਂ ਬੱਚਿਆਂ ਦਾ ਆਉਣ ਵਾਲਾ ਭਵਿੱਖ ਸੁਨਿਹਰਾ ਹੋ ਸਕੇ।
PunjabKesari
ਬੱਚਿਆਂ ਨੂੰ ਪੈਂਟਿੰਗ, ਮਿਊਜ਼ਿਕ, ਡਾਂਸ ਅਤੇ ਹੋਰ ਕਈ ਵੱਖ-ਵੱਖ ਐਕਟੀਵਿਟੀਜ਼ ਬਾਰੇ ਦੱਸਿਆ ਜਾਵੇ, ਜੋ ਉਨ੍ਹਾਂ ਦੇ ਅੱਗੇ ਜਾ ਕੇ ਕੰਮ ਆਉਣ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News