ਰੋਹਿਤ ਦੀ ਇਸ ਫਿਲਮ ''ਚ ਕੈਮਿਓ ਕਰੇਗਾ ਇਹ ਸੁਪਰਸਟਾਰ

1/1/2019 10:07:20 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਰੋਹਿਤ ਸ਼ੈਟੀ ਆਪਣੀ ਫਿਲਮ 'ਸਿੰਬਾ' ਦੇ ਹਿੱਟ ਹੋਣ ਦਾ ਜਸ਼ਨ ਮਨਾ ਰਹੇ ਹਨ। ਲੋਕਾਂ ਨੂੰ 'ਸਿੰਬਾ' 'ਚ ਰਣਵੀਰ ਸਿੰਘ ਦੀ ਐਕਟਿੰਗ ਨੇ ਕਾਫੀ ਇੰਪ੍ਰੈਸ ਕੀਤਾ ਹੈ। ਇਸ ਫਿਲਮ 'ਚ ਅਕਸ਼ੈ ਕੁਮਾਰ ਤੇ ਅਜੈ ਦੇਵਗਨ ਦਾ ਕੈਮਿਓ ਕਿਰਦਾਰ ਵੀ ਸੀ। ਫਿਲਮ 'ਚ ਅਕਸ਼ੈ ਕੁਮਾਰ ਨੂੰ ਦਿਖਾਉਣ ਦਾ ਮਕਸੱਦ ਸੀ ਲੋਕਾਂ ਨੂੰ ਰੋਹਿਤ ਨਾਲ ਉਸ ਦੀ ਆਉਣ ਵਾਲੀ ਫਿਲਮ 'ਸੂਰਿਆਵੰਸ਼ੀ' ਦਾ ਹਿੰਟ ਦੇਣਾ।

ਦੱਸ ਦਈਏ ਕਿ ਰੋਹਿਤ ਸ਼ੈੱਟੀ ਨੇ ਅਗਲੀ ਫਿਲਮ 'ਸੂਰਿਆਆਵੰਸ਼ੀ' 'ਚ ਅਕਸ਼ੈ ਕੁਮਾਰ ਇਕ ਪੁਲਸ ਅਫਸਰ ਦਾ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਦੋਵਾਂ ਦੀ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਕਦੇ ਇਕੱਠੇ ਕੰਮ ਨਹੀਂ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News