24 ਘੰਟਿਆਂ ’ਚ ‘ਸੂਰਿਆਵੰਸ਼ੀ’ ਦੇ ਟਰੇਲਰ ਨੇ ਰਚਿਆ ਇਤਿਹਾਸ, 4 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਗਿਆ

3/4/2020 10:44:40 AM

ਮੁੰਬਈ(ਬਿਊਰੋ)- ਅਕਸ਼ੈ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਸਾਲ 2020 ਦੀ ਬਹੁਤ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਦੀ ਲਿਸਟ ਵਿਚ ਸ਼ਾਮਿਲ ਹੈ ਅਤੇ ਹੁਣ ਇਸ ਦੇ ਟਰੇਲਰ ਨੂੰ ਮਿਲੇ ਰਿਸਪਾਂਸ ਨਾਲ ਵੀ ਇਸ ਗੱਲ ’ਤੇ ਮੋਹਰ ਲੱਗ ਗਈ ਹੈ ਕਿ ‘ਸੂਰਿਆਵੰਸ਼ੀ’ ਦਾ ਅਕਸ਼ੈ ਦੇ ਫੈਨਜ਼ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਸੀ। 24 ਘੰਟਿਆਂ ’ਚ ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਮਿਲੇ ਰਿਸਪਾਂਸ ਤੋਂ ਸਾਫ ਹੁੰਦਾ ਹੈ ਕਿ ਲੋਕ ਟਰੇਲਰ ਰਿਲੀਜ਼ ਹੁੰਦੇ ਹੀ ਇਸ ’ਤੇ ਟੁੱਟ ਪਏ ਸਨ। ਅਕਸ਼ੈ ਕੁਮਾਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵੀਟ ਦੇ ਨਾਲ ਅਕਸ਼ੈ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਟਰੇਲਰ 42 ਮਿਲੀਅਨ ਯਾਨੀ 4 ਕਰੋੜ 20 ਲੱਖ ਵਿਊਜ਼ ਦਾ ਆਂਕੜਾ 24 ਘੰਟਿਆਂ ਵਿਚ ਛੂਹਣ ਵਾਲਾ ਹੈ। ਅਕਸ਼ੈ ਨੇ ਟਰੇਲਰ ਨੂੰ ਜ਼ਬਰਦਸਤ ਰਿਸਪਾਂਸ ਦੇਣ ਲਈ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ। ‘ਸੂਰਿਆਵੰਸ਼ੀ’ ਦਾ ਟਰੇਲਰ ਸੋਮਵਾਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਦੇ ਲਈ ਮੁੰਬਈ ਵਿਚ ਇਕ ਈਵੈਂਟ ਵੀ ਰੱਖਿਆ ਗਿਆ ਸੀ, ਜਿਸ ਵਿਚ ਅਕਸ਼ੈ ਕੁਮਾਰ, ਕੈਟਰੀਨਾ ਕੈਫ ਦੇ ਨਾਲ ਅਜੈ ਦੇਵਗਨ ਅਤੇ ਰਣਵੀਰ ਸਿੰਘ ਵੀ ਸ਼ਾਮਿਲ ਹੋਏ ਸਨ।


ਦੱਸ ਦੇਈਏ ਕਿ ‘ਸੂਰਿਆਵੰਸ਼ੀ’ ਰੋਹਿਤ ਸ਼ੈੱਟੀ ਦੀ ਕਾਪ ਸੀਰੀਜ ਦੀ ਚੌਥੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ‘ਸਿੰਘਮ’, ‘ਸਿੰਘਮ 2’ ਅਤੇ ‘ਸਿੰਬਾ’ ਬਣਾ ਚੁੱਕੇ ਹਨ। ‘ਸਿੰਘਮ’ ਅਤੇ ‘ਸਿੰਘਮ 2’ ਵਿਚ ਰੋਹਿਤ ਸ਼ੈੱਟੀ ਨੇ ਅਜੈ ਦੇਗਵਨ ਨਾਲ ਅਤੇ ‘ਸਿੰਬਾ’ ਵਿਚ ਰਣਵੀਰ ਸਿੰਘ ਨਾਲ ਕੰਮ ਕੀਤਾ ਹੈ। ਤਿੰਨਾਂ ਹੀ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ‘ਸੂਰਿਆਵੰਸ਼ੀ’ ਵਿਚ ਰੋਹਿਤ ਸ਼ੈੱਟੀ ਫਿਰ ਉਹੀ ਕਮਾਲ ਦਿਖਾਉਣ ਲਈ ਇਕ ਵਾਰ ਫਿਰ ਤਿਆਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News