'ਸੂਰਿਆਵੰਸ਼ੀ' ਦੇ ਸੈੱਟ ਤੋਂ ਅਕਸ਼ੈ ਦਾ ਫਰਸਟ ਲੁੱਕ ਆਊਟ

5/8/2019 10:39:50 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੂਰਿਆਵੰਸ਼ੀ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਇਕ ਤਸਵੀਰ ਸਾਹਮਣੇ ਆਈ ਹੈ। ਦਰਅਸਲ, ਰਿਲਾਇਸ ਐਂਟਰਟੇਰਮੈਂਟ ਨੇ ਵਟਿਵਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਅਕਸ਼ੈ ਆਪਣੀ ਟੀਮ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਅਕਸ਼ੈ ਕਾਫੀ ਸੀਰੀਅਸ ਨਜ਼ਰ ਆ ਰਹੇ ਹਨ।


ਦੱਸ ਦੇਈਏ ਕਿ ਫਿਲਮ 'ਚ ਅਕਸ਼ੈ ਦੇ ਆਓਜਿਟ ਕੈਟਰੀਨਾ ਕੈਫ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਕਸ਼ੈ ਨੇ ਦਿੱਤੀ ਸੀ। ਇਸ ਤੋਂ ਪਹਿਲਾਂ ਫਿਲਮ ਦੇ ਕੁਝ ਪੋਸਟਰ ਰਿਲੀਜ਼ ਹੋਏ ਸਨ, ਜਿਸ 'ਚ ਅਕਸ਼ੈ ਕੁਮਾਰ ਵਰਦੀ 'ਚ ਨਜ਼ਰ ਆਏ ਸਨ।
PunjabKesari
ਇਹ ਇਕ ਐਕਸ਼ਨ ਫਿਲਮ ਹੈ, ਜਿਸ ਨੂੰ ਕਰਨ ਜੌਹਰ ਬਣਾ ਰਹੇ ਹਨ। ਇਹ ਫਿਲਮ 2020 ਦੀ ਈਦ 'ਤੇ ਰਿਲੀਜ਼ ਹੋਣ ਵਾਲੀ ਹੈ। ਖਾਸ ਗੱਲ ਇਹ ਹੈ ਕਿ ਅਕਸ਼ੈ ਦੀ ਟੱਕਰ ਸਲਮਾਨ ਖਾਨ ਦੀ ਫਿਲਮ 'ਇੰਸ਼ਾਅੱਲਾਹ' ਨਾਲ ਹੋਵੇਗੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News