ਕੋਰੋਨਾ ਵਾਇਰਸ ਕਾਰਨ ਟਲ ਸਕਦੀ ਹੈ ਅਕਸ਼ੈ ਦੀ ''ਸੂਰਿਆਵੰਸ਼ੀ'' ਦੀ ਰਿਲੀਜ਼ਿੰਗ

3/10/2020 11:03:24 AM

ਨਵੀਂ ਦਿੱਲੀ (ਬਿਊਰੋ) : ਅੱਜ ਕੱਲ੍ਹ ਹਰ ਪਾਸੇ ਕੋਰੋਨਾ ਵਾਇਰਸ ਦਾ ਆਤੰਕ ਫੈਲਿਆ ਹੋਇਆ ਹੈ। ਇਸ ਕਰਕੇ ਕਈ ਪ੍ਰੋਗਰਾਮ ਜਾਂ ਤਾਂ ਮੁਲਤਵੀ ਕੀਤੇ ਜਾ ਰਹੇ ਹਨ ਜਾਂ ਟਾਲੇ ਜਾ ਰਹੇ ਹਨ। ਇਸ ਦਾ ਅਸਰ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ 'ਸੂਰਿਆਵੰਸ਼ੀ' 'ਤੇ ਵੀ ਪੈ ਸਕਦਾ ਹੈ। ਫਿਲਮ 'ਸੂਰਿਆਵੰਸ਼ੀ' ਫੈਨਜ਼ ਨੂੰ ਇਸ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਦੀ ਰਿਲੀਜ਼ ਡੇਟ ਮੁਲਤਵੀ ਹੋਣ ਦੀ ਖਬਰ ਆ ਰਹੀ ਹੈ। ਫਿਲਮ ਦੀ ਐਲਾਨੀ ਮਿਤੀ 24 ਮਾਰਚ 2020 ਹੈ। ਹਾਲ ਹੀ ਵਿਚ ਇਸ ਦਾ ਟਰੇਲਰ ਵੀ ਕਾਫੀ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ ਸੀ।

ਰੋਹਿਤ ਸ਼ੈਟੀ ਦੀ ਫਿਲਮ
ਕਿਹਾ ਜਾ ਰਿਹਾ ਹੈ ਕਿ ਫਿਲਮ ਥੀਏਟਰ ਜਿਥੇ ਚੰਗੀ ਖਾਸੀ ਭੀੜ ਹੁੰਦੀ ਹੈ, ਵਰਗੀਆਂ ਥਾਵਾਂ 'ਤੇ ਇਸ ਵਾਇਰਸ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਇਸ ਫਿਲਮ ਦੇ ਹਿੱਟ ਹੋਣ ਦੀ ਪੂਰੀ ਸੰਭਾਵਨਾ ਹੈ। ਜ਼ਾਹਿਰ ਹੈ ਕਿ ਓਪਨਿੰਗ ਡੇਅ ਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਸਕਦੇ ਹਨ। ਫਿਲਮ ਨੂੰ ਰੋਹਿਤ ਸ਼ੈਟੀ ਨੇ ਡਾਇਰੈਕਟਰ ਕੀਤਾ ਹੈ। ਅਕਸ਼ੇ ਅਤੇ ਕੈਟਰੀਨਾ ਤੋਂ ਇਲਾਵਾ ਰੋਹਿਤ ਦੀਆਂ ਪਿਛਲੀਆਂ ਫਿਲਮਾਂ 'ਸਿੰਘਮ' ਅਤੇ ਸਿੰਬਾ ਵਿਚ ਲੀਡ ਰੋਲ ਕਰਨ ਵਾਲੇ ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਆਪਣੀ ਆਪਣੀ ਫਿਲਮ ਦੇ ਰੋਲ ਦਾ ਕੈਮਿਓ ਇਸ ਫਿਲਮ ਵਿਚ ਨਿਭਾ ਰਹੇ ਹਨ। ਇਹ ਵੀ ਫਿਲਮ ਦਾ ਇਕ ਵੱਡਾ ਖਿੱਚ ਦਾ ਕੇਂਦਰ ਹੈ। ਕੈਟਰੀਨਾ ਫਿਲਮ ਵਿਚ ਅਕਸ਼ੇ ਦੀ ਪਤਨੀ ਬਣੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News