ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਅਕਸ਼ੈ ਦੀ ਫਿਲਮ ‘ਸੂਰਿਆਵੰਸ਼ੀ’ ਦਾ ਟਰੇਲਰ

3/2/2020 5:02:57 PM

ਮੁੰਬਈ(ਬਿਊਰੋ)- ਰੋਹਿਤ ਸ਼ੈੱਟੀ ਨਿਰਦੇਸ਼ਿਤ ‘ਸੂਰਿਆਵੰਸ਼ੀ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਲੋਕਾਂ ਵੱਲੋਂ ਇਸ ਟਰੇਲਰ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਟਰੇਲਰ ਦੀ ਸੋਸ਼ਲ ਮੀਡੀਆ ’ਤੇ ਖੂਬ ਤਾਰੀਫ ਹੋ ਰਹੀ ਹੈ। ਟਰੇਲਰ ਦੀ ਗੱਲ ਕਰੀਏ ਤਾਂ ਟਰੇਲਰ ਵਿਚ ਟਰੇਲਰ ਵਿਚ ‘ਸੂਰਿਆਵੰਸ਼ੀ’ ਦੀ ਕਹਾਣੀ ਦੀ ਝਲਕ ਦਿਖਾਈ ਗਈ ਹੈ। ਇਸ ਵਿਚ ਅਕਸ਼ੈ ਕੁਮਾਰ ਇਕ ਐਂਟੀ ਟੇਰਰੀਜਮ ਸਕਵਾਡ ਕਾਪ ਹਨ, ਜੋ ਦੇਸ਼ ਲਈ ਕੁੱਝ ਵੀ ਕਰ ਸਕਦੇ ਹਨ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ ਹਨ ਅਤੇ ਇਕ ਬੱਚਾ ਹੈ।


ਉਨ੍ਹਾਂ ਨੂੰ ਇਕ ਅਣਜਾਣ ਹਮਲੇ ਦਾ ਪਤਾ ਲੱਗਦਾ ਹੈ ਪਰ ਇਸ ਦੌਰਾਨ ਵੀਰ ਆਪਣੇ ਬੱਚੇ ਨੂੰ ਖੋਹ ਦਿੰਦਾ ਹੈ। ਟਰੇਲਰ ਦੇ ਆਖੀਰ ਵਿਚ ਰਣਵੀਰ ਸਿੰਘ ਦੀ ਐਂਟਰੀ ਹੁੰਦੀ ਹੈ। ਇਹੀ ਇਕ ਸਰਪ੍ਰਾਈਜ਼ ਨਹੀਂ ਹੈ। ਉਨ੍ਹਾਂ ਦੀ ਐਂਟਰੀ ਤੋਂ ਬਾਅਦ ਸਿੰਘਮ ਯਾਨੀ ਅਜੈ ਦੇਵਗਨ ਦੀ ਵੀ ਧਮਾਕੇਦਾਰ ਐਂਟਰੀ ਹੁੰਦੀ ਹੈ।


ਦੱਸ ਦੇਈਏ ਕਿ ‘ਸੂਰਿਆਵੰਸ਼ੀ’ ਰੋਹਿਤ ਸ਼ੈੱਟੀ ਦੀ ਕਾਪ ਸੀਰੀਜ ਦੀ ਚੌਥੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ‘ਸਿੰਘਮ’, ‘ਸਿੰਘਮ 2’ ਅਤੇ ‘ਸਿੰਬਾ’ ਬਣਾ ਚੁੱਕੇ ਹਨ। ‘ਸਿੰਘਮ’ ਅਤੇ ‘ਸਿੰਘਮ 2’ ਵਿਚ ਰੋਹਿਤ ਸ਼ੈੱਟੀ ਨੇ ਅਜੈ ਦੇਗਵਨ ਨਾਲ ਅਤੇ ‘ਸਿੰਬਾ’ ਵਿਚ ਰਣਵੀਰ ਸਿੰਘ ਨਾਲ ਕੰਮ ਕੀਤਾ ਹੈ। ਤਿੰਨਾਂ ਹੀ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ‘ਸੂਰਿਆਵੰਸ਼ੀ’ ਵਿਚ ਰੋਹਿਤ ਸ਼ੈੱਟੀ ਫਿਰ ਉਹੀ ਕਮਾਲ ਦਿਖਾਉਣ ਲਈ ਇਕ ਵਾਰ ਫਿਰ ਤਿਆਰ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News