90 ਕਰੋੜ ਦੇ ਇਸ ਆਲੀਸ਼ਾਨ ਘਰ ''ਚ ਰਹਿੰਦਾ ਹੈ ਦੱਖਣ ਦਾ ਇਹ ਸੁਪਰਸਟਾਰ (ਦੇਖੋ ਤਸਵੀਰਾਂ)

3/29/2017 5:31:48 PM

ਮੁੰਬਈ— ਦੱਖਣੀ ਫਿਲਮਾਂ ਦੇ ਮੈਗਸਟਾਰ ਚਿੰਰਜੀਵੀ ਦੇ ਬੇਟੇ ਅਤੇ ਸੁਪਰਸਟਾਰ ਰਾਮਚਰਨ ਤੇਜਾ 32 ਸਾਲ ਦੇ ਹੋ ਚੁੱਕੇ ਹੈ। ਉਨ੍ਹਾਂ ਦਾ ਬੀਤੇ ਦਿਨ 27 ਮਾਰਚ, 1985 ਨੂੰ ਜਨਮਦਿਨ ਸੀ। ਚੇਨਈ ''ਚ ਜਨਮੇ ਰਾਮਚਰਨ ਦੀ ਗਿਣਤੀ ਦੱਖਣੀ ਫਿਲਮਾਂ ਦੇ ਉਨ੍ਹਾਂ ਸੁਪਰਸਟਾਰਜ਼ ''ਚ ਹੁੰਦੀ ਹੈ, ਜਿਨ੍ਹਾਂ ਨੇ ਬਾਲੀਵੁੱਡ ਫਿਲਮਾਂ ''ਚ ਵੀ ਕੰਮ ਕੀਤਾ ਹੈ। ਰਾਮਚਰਨ ਨੇ ਬਾਲੀਵੁੱਡ ਫਿਲਮ ''ਜੰਜ਼ੀਰ'' ''ਚ ਵੀ ਕੰਮ ਕੀਤਾ ਹੈ, ਬਾਕਸ ਆਫਿਸ ''ਤੇ ਇੰਨਾ ਕਮਾਲ ਨਹੀਂ ਦਿਖਾ ਸਕੀ। ਇਸ ਫਿਲਮ ''ਚ ਉਨ੍ਹਾਂ ਨਾਲ ਪ੍ਰਿਯੰਕਾ ਚੋਪੜਾ ਵੀ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਬਾਲੀਵੁੱਡ ਫਿਲਮਾਂ ''ਚ ਕੰਮ ਨਹੀਂ ਕੀਤਾ।
ਰਾਮਚਰਨ ਤੇਜਾ ਨੇ 1 ਦਸੰਬਰ, 2011 ਨੂੰ ਅਪੋਲੋ ਹਸਪਤਾਲ ਦੇ ਐਕਗਜ਼ੀਕਿਊਟਿਵ ਚੇਅਰਮੈਨ ਪ੍ਰਤਾਪ ਦੀ ਪੋਤੀ ਉਪਾਸਨਾ ਕਮਿਨੇਨੀ ਨਾਲ ਮੰਗਣੀ ਕੀਤੀ ਅਤੇ ਬਾਅਦ ''ਚ ਦੋਵਾਂ ਨੇ 14 ਜੂਨ, 2012 ਨੂੰ ਟੇਂਪਲ ਟ੍ਰੀ ਫਾਰਮ ਹਾਊਸ ''ਚ ਵਿਆਹ ਕੀਤਾ। ਰਾਮਚਰਨ ਨੇ 2016 ''ਚ ਆਪਣਾ ਪ੍ਰੋਡਕਸ਼ਨ ਹਾਊਸ ਖੋਲਿਆ, ਜਿਸ ਦਾ ਨਾਂ ''ਕੋਨਿੰਨਡੇਲਾ ਪ੍ਰੋਡਕਸ਼ਨ ਹਾਊਸ ਕੰਪਨੀ'' ਹੈ। ਇੰਨਾ ਹੀ ਨਹੀਂ ਰਾਮਚਰਨ ਜਿਸ ਆਲੀਸ਼ਾਨ ਘਰ ''ਚ ਰਹਿੰਦੇ ਹਨ, ਇਸ ਘਰ ਦੀ ਕੀਮਤ 90 ਕਰੋੜ ਰੁਪਏ ਹਨ।
ਰਾਮਚਰਨ ਦੇ ਇਸ ਬੰਗਲੇ ''ਚ ਵਰਲਡ ਕਾਲਸ ਐਮੋਨੀਟੀਜ਼ ਮੌਜ਼ੂਦ ਹਨ। ਇਸ ''ਚ ਸਪੈਸ਼ੀਅਸ ਸਵੀਮਿੰਗ ਪੂਲ, ਟੇਨਿਸ ਅਤੇ ਜਿਮ ਦੀਆਂ ਸਹੂਲਤ ਨਾਲ ਭਰਪੂਰ ਹੈ। ਇਸ ਤੋਂ ਇਲਾਵਾ ਇਹ ਖੂਬਸੂਰਤ ਘਰ ਮਹਿੰਗੀਆਂ ਪੇਟਿੰਗੀਜ਼ ਨਾਲ ਵੀ ਸਜਿਆ ਹੋਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News