ਸਾਊਥ ਫਿਲਮਾਂ ਦੇ ਬਾਲੀਵੁੱਡ ਰੀਮੇਕ ਹਿੱਟ, 5 ਸਾਲਾਂ 'ਚ ਖਰੀਦੇ 100 ਤੋਂ ਜ਼ਿਆਦਾ ਰਾਈਟਸ

9/23/2018 1:45:14 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਮਾਤਾ-ਨਿਰਦੇਸ਼ਕਾਂ ਲਈ ਦੱਖਣੀ ਭਾਰਤੀ ਦੀਆਂ ਫਿਲਮਾਂ ਫਾਇਦੇ ਦਾ ਸੌਦਾ ਸਾਬਿਤ ਹੋ ਰਹੀਆਂ ਹਨ। ਹਾਲਾਂਕਿ ਉਸ ਦੇ ਰਾਈਟਸ ਖਰੀਦਣ ਲਈ ਇਹ ਮੋਟੀ ਰਕਮ ਦੇ ਰਹੇ ਹਨ। ਪਹਿਲਾਂ ਦੱਖਣ ਦੀਆਂ ਹਿੱਟ ਫਿਲਮਾਂ ਦੇ ਰਾਈਟਸ 20 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਮਿਲ ਜਾਂਦੇ ਸਨ। ਹੁਣ ਇਹ ਅੰਕੜਾ 5-6 ਕਰੋੜ ਰੁਪਏ ਪ੍ਰਤੀ ਫਿਲਮ ਤੱਕ ਪਹੁੰਚ ਗਿਆ ਹੈ। ਟਰੇਡ ਐਨਾਲਿਸਟ ਅਤੁਲ ਮੋਹਨ ਦਾ ਕਹਿਣਾ ਹੈ ਕਿ ਪਹਿਲਾ ਲੋਕ ਰਿਸ਼ਤੇਦਾਰੀ ਨਿਭਾਉਂਦੇ ਸਨ, ਜਿਸ ਦੀ ਬੁਨਿਆਦ ਪੈਸਿਆਂ 'ਤੇ ਨਹੀਂ ਟਿੱਕੀ ਹੁੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾ ਟੋਕਨ ਮਨੀ 'ਤੇ ਹੀ ਦੱਖਣ ਦੀਆਂ ਫਿਲਮਾਂ ਦੇ ਰਾਈਟਸ ਮਿਲ ਜਾਂਦੇ ਸਨ। ਅੱਜ 'ਅਰਜੁਨਾ ਰੈੱਡੀ' ਦੇ ਰੀਮੇਕ ਮੂਲ ਮੇਕਰਸ ਨੂੰ 6 ਤੋਂ 7 ਕਰੋੜ ਰੁਪਏ ਦਿੱਤੇ ਗਏ ਹਨ। ਇਸੇ ਤਰ੍ਹਾਂ ਹਾਲ ਹੀ 'ਚ ਸੰਜੇ ਲੀਲਾ ਭੰਸਾਲੀ ਨੇ ਤਮਿਲ ਸਟਾਰ ਵਿਜੇ ਦੀ ਫਿਲਮ 'ਕਤਥੀ' ਦੇ ਰਾਈਟਸ ਖਰੀਦੇ। ਚਰਚਾ ਹੈ ਕਿ ਉਸ ਲਈ ਉਨ੍ਹਾਂ ਨੇ 5 ਕਰੋੜ ਰੁਪਏ ਖਰਚੇ ਹਨ। ਕਿਹਾ ਜਾ ਰਿਹਾ ਹੈ ਕਿ ਰੋਹਿਤ ਸ਼ੈੱਟੀ ਨੇ ਵੀ 'ਟੇਂਪਰ' ਲਈ ਸਾਢੇ ਚਾਰ ਕਰੋੜ ਰੁਪਏ ਦਿੱਤੇ ਹਨ।

ਮੂਲ ਫਿਲਮ ਤੋਂ ਜ਼ਿਆਦਾ ਰੀਮੇਕ ਨੇ ਕਮਾਇਆ

ਫਿਲਮ ਰੀਮੇਕ ਮੂਲ ਫਿਲਮ
'ਕਿੱਕ'   233 15
'ਬਾਗੀ 2' 165 10
'ਰਾਊਡੀ ਰਾਠੌਰ' 131 26
'ਗਜਨੀ' 144 30
'ਸਿੰਘਮ' 100 75

ਕਮਾਈ ਦੇ ਸਾਰੇ ਅੰਕੜੇ ਕਰੋੜ ਰੁਪਏ 'ਚ

ਦੱਖਣ ਭਾਰਤ ਦੇ ਟਰੇਡ ਵਿਸ਼ਲੇਸ਼ਕਾਂ ਮੁਤਾਬਕ, ਪਿਛਲੇ 5 ਸਾਲਾਂ 'ਚ ਬਾਲੀਵੁੱਡ ਨਿਰਮਾਤਾਵਾਂ ਨੇ 100 ਤੋਂ ਜ਼ਿਆਦਾ ਦੱਖਣੀ ਫਿਲਮਾਂ ਦੇ ਰਾਈਟਸ ਖਰੀਦੇ ਹਨ। ਸਭ ਤੋਂ ਜ਼ਿਆਦਾ 40 ਫੀਸਦੀ ਫਿਲਮਾਂ ਸਿਰਫ ਤੇਲਗੁ ਭਾਸ਼ਾ ਦੀਆਂ ਹੀ ਹਨ। ਇਸ ਤੋਂ ਬਾਅਦ ਤਮਿਲ ਦੀਆਂ ਫਿਲਮਾਂ ਦਾ ਨੰਬਰ ਆਉਂਦਾ ਹੈ। ਮਲਿਆਲੀ ਫਿਲਮਾਂ ਘੱਟ ਰੀਮੇਕ ਦੀਆਂ ਹੀ ਜਾ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਫਿਲਮਾਂ ਦੀ ਖਰੀਦ-ਫਰੋਖਤ ਨੂੰ ਲੈ ਕੇ ਵੱਡੀ ਸੀਕ੍ਰੇਸੀ ਮੇਟਿਨ ਹੁੰਦੀ ਹੈ। ਨਿਰਮਾਤਾ ਖਰੀਦ ਚੁੱਕੀਆਂ ਫਿਲਮਾਂ ਦੇ ਨਾਂ ਜ਼ਾਹਿਰ ਨਹੀਂ ਕਰਦੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News