ਸ਼੍ਰੀਦੇਵੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਵਿਦਿਆ ਬਾਲਨ
3/17/2019 11:06:17 AM
ਜਲੰਧਰ(ਬਿਊਰੋ)- ਬਾਲੀਵੁੱਡ 'ਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਵਿਦਿਆ ਬਾਲਨ ਫਿਲਮੀ ਪਰਦੇ 'ਤ ਸਵ. ਅਦਾਕਾਰਾ ਸ਼੍ਰੀਦੇਵੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਸ ਦੇ ਜੀਵਨ 'ਤੇ ਬਾਇਓਪਿਕ ਫਿਲਮ ਬਣਾਉਣ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਹੈ।
ਜਦੋਂ ਵਿਦਿਆ ਬਾਲਨ ਤੋਂ ਇਹ ਰੋਲ ਕਰਨ ਬਾਰੇ ਪੁੱਛਿਆ ਤਾ ਉਸ ਨੇ ਕਿਹਾ ਕਿ ਉਹ ਇਸ ਲਈ ਤਿਆਰ ਹੈ। ਇਸ ਦੇ ਲਈ ਕਾਫੀ ਹਿੰਮਤ ਦੀ ਲੋੜ ਹੈ ਪਰ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇ ਤੌਰ 'ਤੇ ਉਹ ਅਜਿਹਾ ਕਰ ਸਕਦੀ ਹੈ। ਵਿਦਿਆ ਬਾਲਨ ਨੇ ਫਿਲਮਾਂ 'ਚ ਬੋਲਡ ਭੂਮਿਕਾ ਨਿਭਾਈ ਹੈ।
ਜਦੋਂ ਉਸ ਤੋਂ ਬੋਲਡ ਰੋਲ ਸਿਲੈਕਸ਼ਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਭਾਵਨਾ ਨਾਲ ਵੱਡੀ ਹੋਈ ਹੈ ਅਤੇ ਉਹ ਆਪਣੇ ਜੀਵਨ 'ਚ ਸਭ ਤੋਂ ਅਹਿਮ ਇਨਸਾਨ ਹੈ। ਜਦੋਂ ਉਸ ਨੂੰ 'ਇਸ਼ਕੀਆ' ਦਾ ਆਫਰ ਮਿਲਿਆ ਤਾਂ ਉਸ ਨੂੰ ਲੱਗਾ ਕਿ ਬਹੁਤ ਹੀ ਘੱਟ ਫਿਲਮਾਂ 'ਚ ਔਰਤਾਂ ਨੂੰ ਅਜਿਹਾ ਜੂਸੀ ਰੋਲ ਆਫਰ ਹੁੰਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
an hour ago