ਮਾਂ ਦੀ ਮੌਤ ਦਾ ਦੁੱਖ ਭੁੱਲ ਈਸ਼ਾਨ ਨਾਲ ਹਸਦੀ ਦਿਖੀ ਜਾਹਨਵੀ, ਵੀਡੀਓ ਵਾਇਰਲ

3/10/2018 12:35:46 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬੇਟੀ ਜਾਹਨਵੀ ਕਪੂਰ ਨੇ ਫਿਲਮ 'ਧੜਕ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਫਿਲਮ ਦੇ ਸੈੱਟ ਤੋਂ ਜਾਹਨਵੀ ਕਪੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ 'ਚ ਉਹ ਬਹੁਤ ਉਦਾਸ ਤੇ ਸਾਧਰਨ ਲੱਗ ਰਹੀ ਸੀ ਪਰ ਫਿਰ ਵੀ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
PunjabKesari

ਹਾਲ ਹੀ 'ਚ ਫਿਲਮ 'ਧੜਕ' ਦੇ ਸੈੱਟ ਤੋਂ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਜਾਹਨਵੀ-ਈਸ਼ਾਨ ਖੱਟੜ ਨਾਲ ਹਸਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਜਾਹਨਵੀ ਨੇ ਹਲਕੇ ਪੀਲੇ ਰੰਗ ਦੀ ਡਰੈੱਸ ਪਾਈ ਹੈ ਤੇ ਈਸ਼ਾਨ ਖੱਟੜ ਨੇ ਬਲਿਊ ਕਲਰ ਦਾ ਬਲੇਜ਼ਰ ਤੇ ਪੀਲੇ ਰੰਗ ਦੀ ਸ਼ਰਟ ਪਾਈ ।
PunjabKesari

ਇਸ ਦੌਰਾਨ ਜਾਹਨਵੀ ਈਸ਼ਾਨ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ ਤੇ ਈਸ਼ਾਨ ਚੁੱਪ ਕਰਕੇ ਕੋਲ ਖੜ੍ਹਾ ਕੁਝ ਸੋਚਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਈਸ਼ਾਨ ਖੱਟੜ ਟੀਮ ਦੇ ਨਾਂ ਨਾਲ ਜ਼ਾਰੀ ਹੋਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਇਹ ਵੀਡੀਓ ਫਿਲਮ ਦੇ ਪਹਿਲੇ ਸ਼ੈਡਿਊਲ ਦਾ ਹੈ।
PunjabKesari
ਦੱਸਣਯੋਗ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਜਦੋਂ ਜਾਹਨਵੀ ਦੀ ਮਾਂ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਸੀ। ਬੇਟੀ ਜਾਹਨਵੀ ਮਾਂ ਦੇ ਦਿਹਾਂਤ ਤੋਂ ਪੂਰੇ 13 ਦਿਨਾਂ ਬਾਅਦ ਕੰਮ 'ਤੇ ਵਾਪਸ ਪਰਤੀ ਹੈ, ਜਿਸ ਦੀ ਵਜ੍ਹਾ ਨਾਲ ਜਾਹਨਵੀ ਪ੍ਰਤੀ ਸਭ ਦਾ ਸਨਮਾਨ ਉਭਰ ਆਇਆ ਹੈ। ਫਿਲਮ 'ਧੜਕ' ਸੁਪਰਹਿੱਟ ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ। ਫਿਲਮ ਕਰਨ ਜੌਹਰ ਦੇ ਪ੍ਰੋਡਕਸ਼ਨ 'ਚ ਬਣ ਰਹੀ ਹੈ। ਇਸ ਫਿਲਮ ਨੂੰ ਇਸ ਸਾਲ 30 ਜੁਲਾਈ ਤੱਕ ਰਿਲੀਜ਼ ਕਰਨ ਦੀ ਤਿਆਰੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News