ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਚਿਰੰਜੀਵੀ ਦੀ ਨੂੰਹ ਤੇ ਨਾਗਾਅਰੁਜਨ ਦੀ ਪਤਨੀ ਸਮੇਤ ਪੁੱਜੇ ਇਹ ਸਿਤਾਰੇ

3/6/2018 2:48:36 PM

ਮੁੰਬਈ/ਹੈਦਰਾਬਾਦ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼੍ਰੀਦੇਵੀ ਦੀਆਂ ਅਸਥੀਆਂ ਪਤੀ ਬੋਨੀ ਕਪੂਰ ਨੇ ਸ਼ਨੀਵਾਰ ਨੂੰ ਵਿਸਰਜਿਤ ਕੀਤੀਆਂ। ਇਸ ਦੌਰਾਨ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਵੀ ਨਾਲ ਰਹੀਆਂ।
PunjabKesari

ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਲਈ ਐਤਵਾਰ ਨੂੰ ਹੈਦਰਾਬਾਦ 'ਚ ਟੀ ਸੁਬਾਰਾਮੀ ਰੈੱਡੀ ਨੇ ਇਕ ਸਭ ਰੱਖੀ ਸੀ।
PunjabKesari

ਇਸ 'ਚ ਚਿਰੰਜੀਵੀ ਦੀ ਨੂੰਹ ਤੋਂ ਲੈ ਕੇ ਨਾਗਾਅਰਜੁਨ ਦੀ ਪਤਨੀ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
PunjabKesari
ਜਯਾਪ੍ਰਦਾ ਸਮੇਤ ਇਹ ਸਿਤਾਰੇ ਆਏ ਨਜ਼ਰ
ਸ਼ਰਧਾਂਜਲੀ ਸਭਾ 'ਚ ਜਯਾਪ੍ਰਦਾ ਤੋਂ ਇਲਾਵਾ ਕਾਮੇਡੀਅਨ ਅਲੀ ਬਾਸ਼ਾ ਵੀ ਪੁੱਜੇ। ਦੱਸ ਦੇਈਏ ਕਿ ਕਿ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ 'ਚ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਸੀ।
PunjabKesari

ਪਹਿਲਾਂ ਸ਼੍ਰੀਦੇਵੀ ਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਸੀ ਪਰ ਬਾਅਦ 'ਚ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਬਾਥਟੱਬ 'ਚ ਡੁੱਬਣ ਕਾਰਨ ਹੋਈ ਸੀ।
PunjabKesari

ਉਨ੍ਹਾਂ ਦਾ ਮ੍ਰਿਤਕ ਸਰੀਰ 27 ਫਰਵਰੀ ਨੂੰ ਮੁੰਬਈ ਲਿਆਂਦਾ ਗਿਆ ਸੀ ਤੇ 28 ਫਰਵਰੀ ਨੂੰ ਅੰਤਿਮ ਸੰਸਕਾਰ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News