ਬੋਨੀ ਕਪੂਰ ਦੀ ਪਹਿਲੀ ਪਤਨੀ ਵਾਂਗ ਸ਼੍ਰੀਦੇਵੀ ਦੀ ਵੀ ਇਹ ਆਸ ਰਹਿ ਗਈ ਅਧੂਰੀ

2/26/2018 11:58:17 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਹੈ। 54 ਸਾਲਾ ਸ਼੍ਰੀਦੇਵੀ ਨੇ ਦੁਬਈ 'ਚ ਆਖਰੀ ਸਾਹ ਲਿਆ। ਉਹ ਕੁਝ ਦਿਨ ਪਹਿਲਾਂ ਹੀ ਉਹ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਦੁਬਈ ਪੁੱਜੀ ਸੀ, ਜਿੱਥੇ ਹਾਰਟ ਅਟੈਕ ਆਉਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਵੱਡੀ ਬੇਟੀ ਜਾਹਨਵੀ ਕਪੂਰ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੋਣ ਕਾਰਨ ਮੌਜੂਦ ਨਹੀਂ ਸੀ। ਪਰ ਇਸ ਘਟਨਾ ਨਾਲ ਕੁਦਰਤ ਨੇ ਇਕ ਵਾਰ ਫਿਰ ਖੁਦ ਨੂੰ ਦੁਹਰਾਇਆ ਹੈ। ਅਸਲ 'ਚ ਅਜਿਹਾ ਹੀ ਬੋਨੀ ਕਪੂਰ ਦੀ ਪਹਿਲੀ ਪਤਨੀ ਮੋਨਾ ਨਾਲ ਵੀ ਹੋ ਚੁੱਕਾ ਹੈ।

PunjabKesari

ਬੀਮਾਰੀ ਕਾਰਨ ਉਨ੍ਹਾਂ ਦੀ 48 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਉਸ ਦੌਰਾਨ ਅਰਜੂਨ ਕਪੂਰ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਸਨ। ਮੋਨਾ ਦੀ ਮੌਤ 25 ਮਾਰਚ 2012 ਨੂੰ ਹੋਈ ਸੀ। ਇਸ ਦੇ ਕੁਝ ਮਹੀਨਿਆਂ ਬਾਅਦ ਹੀ ਮਈ 2012 'ਚ ਅਰਜੂਨ ਦੀ ਫਿਲਮ 'ਇਸ਼ਕਜ਼ਾਦੇ' ਨੂੰ ਰਿਲੀਜ਼ ਹੋਣੀ ਸੀ। ਮੋਨਾ ਆਪਣੇ ਬੇਟੇ ਦੀ ਡੈਬਿਊ ਫਿਲਮ ਨੂੰ ਦੇਖੇ ਬਗੈਰ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ।

PunjabKesari

ਠੀਕ ਉਸੇ ਤਰ੍ਹਾਂ ਹੀ ਸ਼੍ਰੀਦੇਵੀ ਆਪਣੀ ਵੱਡੀ ਬੇਟੀ ਦੀ ਡੈਬਿਊ ਫਿਲਮ ਦੇ ਕੁਝ ਮਹੀਨੇ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੀ ਬੇਟੀ ਜਾਹਨਵੀ ਕਪੂਰ ਦੀ ਪਹਿਲੀ ਫਿਲਮ 'ਧੜਕ' ਜਲਦ ਵੱਡੇ ਪਰਦੇ 'ਤੇ ਜੁਲਾਈ 'ਚ ਰਿਲੀਜ਼ ਹੋਣੀ ਹੈ। ਸ਼੍ਰੀਦੇਵੀ ਆਪਣੀ ਬੇਟੀਆਂ ਦੇ ਬੇਹੱਦ ਕਰੀਬ ਸੀ। ਉਨ੍ਹਾਂ ਨਾਲ ਸ਼ੂਟਿੰਗ 'ਤੇ ਜਾਣ ਤੋਂ ਲੈ ਕੇ ਕਰੀਅਰ ਦੇ ਸਾਰੇ ਵੱਡੇ ਫੈਸਲੇ ਉਹ ਖੁਦ ਹੀ ਲੈਂਦੀ ਸੀ। ਜਾਹਨਵੀ ਨੂੰ ਬਤੌਰ ਅਦਾਕਾਰਾ ਪਰਦੇ 'ਤੇ ਦੇਖਣਾ ਉਨ੍ਹਾਂ ਦਾ ਵੱਡਾ ਸੁਪਨਾ ਸੀ। 

PunjabKesari

ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਦੀ ਮੌਤ ਨਾਲ ਪੂਰਾ ਫਿਲਮ ਜਗਤ ਸਦਮੇ 'ਚ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਸਾਰਿਆ ਨੇ ਦੁੱਖ ਜਤਾਇਆ ਹੈ। ਬਾਲੀਵੁੱਡ ਦੇ ਸਾਰੇ ਸਟਾਰਜ਼ ਦੇਰ ਰਾਤ ਤੋਂ ਹੀ ਟਵੀਟ ਕਰ ਕੇ ਸ਼੍ਰੀਦੇਵੀ ਦੀ ਮੌਤ 'ਤੇ ਦੁੱਖ ਜ਼ਾਹਰ ਕਰ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News