ਇਸ ਦਿਨ ਚੀਨ 'ਚ ਰਿਲੀਜ਼ ਹੋਵੇਗੀ ਸ਼੍ਰੀਦੇਵੀ ਦੀ ਆਖਿਰੀ ਫਿਲਮ

2/27/2019 9:19:13 AM

ਜਲੰਧਰ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਦੀ ਫਰਸਟ ਲੇਡੀ ਸੁਪਰਸਟਾਰ ਸ਼੍ਰੀਦੇਵੀ ਦੀ ਪਹਿਲੀ ਬਰਸੀ ਸੀ। ਇਸ ਮੌਕੇ 'ਤੇ ਬਾਲੀਵੁੱਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਪੂਰ ਫੈਮਿਲੀ ਨੇ ਚੇਨਈ 'ਚ ਸ਼੍ਰੀਦੇਵੀ ਲਈ ਇਕ ਵਿਸ਼ੇਸ਼ ਪੂਜਾ ਦਾ ਪ੍ਰਬੰਧ ਵੀ ਕੀਤਾ। ਸੋਨਮ ਕਪੂਰ, ਜਾਨਹਵੀ ਕਪੂਰ ਅਤੇ ਅਨਿਲ ਕਪੂਰ ਨੇ ਅਦਾਕਾਰਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਨਾਲ ਬਿਤਾਏ ਗਏ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਹੁਣ ਸ਼੍ਰੀਦੇਵੀ ਦੀ ਆਖਰੀ ਫਿਲਮ 'ਮੌਮ' ਨੂੰ ਚੀਨ 'ਚ ਰਿਲੀਜ਼ ਕੀਤਾ ਜਾਵੇਗਾ। ਤਰਣ ਆਦਰਸ਼ ਨੇ ਪੋਸਟਰ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਤਰਣ ਆਦਰਸ਼ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟਰ ਜਾਰੀ ਕੀਤਾ ਹੈ ਜਿਸ 'ਚ ਸ਼ਰੀਦੇਵੀ ਗੰਭੀਰ ਨਜ਼ਰ ਆ ਰਹੀ ਹੈ। ਪੋਸਟਰ ਨੂੰ ਲਾਲ ਰੰਗ ਨਾਲ ਕਲਰ ਕੀਤਾ ਗਿਆ ਹੈ ਅਤੇ ਇਸ 'ਚ ਚੀਨੀ ਭਾਸ਼ਾ ਵਿਚ ਫਿਲਮ ਦੀ ਡਿਟੇਲਸ ਲਿਖੀ ਗਈ ਹੈ। ਤਰਣ ਨੇ ਟਵੀਟ 'ਚ ਲਿਖਿਆ,''ਸ਼੍ਰੀਦੇਵੀ ਦੀ ਆਖਰੀ ਵੱਡੀ ਫਿਲਮ 'ਮੌਮ' ਨੂੰ ਚੀਨ 'ਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਰਿਲੀਜ਼ ਡੇਟ 22 ਮਾਰਚ 2019 ਰੱਖੀ ਗਈ ਹੈ। ਇਸ ਪੋਸਟਰ ਨੂੰ ਚੀਨ ਦੇ ਲੋਕਾਂ ਲਈ ਜਾਰੀ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Remembering Sri Devi....the icon actress who left us a year ago ..... #rememberingsridevi #sridevi #sridevikapoor #Iconactress #superstars #bollywood #bollywoodqueen #bollywoodclassic #stars #goodvibes #dvbnrsi_bollywood_geet

A post shared by dvbnrsi_bollywood_geet (@dvbnrsi_bollywood_geet) on Feb 23, 2019 at 5:39am PST


'ਮੌਮ' ਦੀ ਗੱਲ ਕਰੀਏ ਤਾਂ ਭਾਰਤ 'ਚ ਇਹ ਫਿਲਮ 7 ਜੁਲਾਈ 2017 'ਚ ਰਿਲੀਜ਼ ਕੀਤੀ ਗਈ ਸੀ। ਫਿਲਮ 'ਚ ਸ਼੍ਰੀਦੇਵੀ ਤੋਂ ਇਲਾਵਾ ਨਵਾਜ਼ੂਦੀਨ ਸਿਦੀਕੀ, ਅਕਸ਼ੈ ਖੰਨਾ,  ਸਾਜਿਲ ਅਲੀ ਅਤੇ ਅਦਨਾਨ ਸਿਦੀਕੀ ਅਹਿਮ ਰੋਲ 'ਚ ਨਜ਼ਰ ਆਏ ਸਨ। ਫਿਲਮ ਨੇ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਸੀ। ਫਿਲਮ 'ਚ ਸ਼੍ਰੀਦੇਵੀ ਦੇ ਅਭਿਨੈ ਦੀ ਕਾਫੀ ਤਾਰੀਫ ਕੀਤੀ ਗਈ ਸੀ। ਫਿਲਮ 'ਚ ਵਧੀਆ ਅਭਿਨੈ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News