ਬੋਨੀ ਕਪੂਰ ਨੇ ਦਿਖਾਈ ਸ਼੍ਰੀਦੇਵੀ ਦੇ ਵੈਕਸ ਸਟੈਚੂ ਦੀ ਪਹਿਲੀ ਝਲਕ, ਦੇਖੋ ਵੀਡੀਓ

9/3/2019 4:25:38 PM

ਮੁੰਬਈ(ਬਿਊਰੋ)- ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਸ਼੍ਰੀਦੇਵੀ ਦਾ ਬੀਤੀ 13 ਅਗਸ‍ਤ ਨੂੰ ਜਨ‍ਮਦਿਨ ਸੀ ਅਤੇ ਇਸ ਮੌਕੇ ’ਤੇ ਉਨ੍ਹਾਂ ਦੇ ਲੱਖਾਂ ਚਾਹੁਣ ਵਾਲਿਆਂ ਨੂੰ ਖੁਸ਼ਖਬਰੀ ਮਿਲੀ ਸੀ। ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ’ਚ ਉਨ੍ਹਾਂ ਦਾ ਐਕ‍ਸਕ‍ਲੂਸਿਵ ਵੈਕ‍ਸ ਸ‍ਟੈਚੂ ਲਗਾਇਆ ਜਾਵੇਗਾ। ਇਸ ਖਬਰ ਤੋਂ ਬਾਅਦ ਤੋਂ ਫੈਨਜ਼ ਮੋਮ ਦੀ ਸ਼੍ਰੀਦੇਵੀ ਨੂੰ ਦੇਖਣ ਲਈ ਬੇਤਾਬ ਸਨ। ਹੁਣ ਉਹ ਇੰਤਜ਼ਾਰ ਖਤ‍ਮ ਹੋਣ ਜਾ ਰਿਹਾ ਹੈ। 4 ਸਤੰਬਰ ਨੂੰ ਸਿੰਗਾਪੁਰ ’ਚ ਸ਼੍ਰੀਦੇਵੀ ਦੇ ਵੈਕ‍ਸ ਸ‍ਟੈਚੂ ਤੋਂ ਪਰਦਾ ਉੱਠੇਗਾ।


ਸ਼੍ਰੀਦੇਵੀ ਦੇ ਮੋਮ ਦੇ ਪੁਤਲੇ ਦੀਆਂ ਤਸ‍ਵੀਰਾਂ ਉਨ੍ਹਾਂ ਦੇ ਜਨ‍ਮਦਿਨ ’ਤੇ ਮੈਡਮ ਤੁਸਾਦ ਸਿੰਗਾਪੁਰ ਦੇ ਵੱਲੋਂ ਟਵੀਟ ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ’ਚ ਉਨ੍ਹਾਂ ਦਾ ਪੂਰਾ ਲੁੱਕ ਨਜ਼ਰ ਨਹੀਂ ਆਇਆ ਸੀ। ਹੁਣ ਬੋਨੀ ਕਪੂਰ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਪੁਤਲੇ ਦੀ ਪੂਰੀ ਝਲਕ ਨਜ਼ਰ ਆ ਰਹੀ ਹੈ। ਬੋਨੀ ਕਪੂਰ ਨੇ ਇਸ ਵੀਡੀਓ ਦੇ ਨਾਲ ਲਿਖਿਆ ਹੈ,‘‘ਸ਼੍ਰੀਦੇਵੀ ਨਾ ਸਿਰਫ ਸਾਡੇ, ਸਗੋਂ ਕਰੋੜਾਂ ਫੈਨਜ਼ ਦੇ ਦਿਲਾਂ ’ਚ ਜ਼ਿੰਦਾ ਰਹੇਗੀ। ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਮੈਡਮ ਤੁਸਾਦ ’ਚ ਉਨ੍ਹਾਂ ਦੇ ਪੁਤਲੇ ਦੇ ਘੁੰਡ ਚੁਕਾਈ ਦਾ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News