ਸਾਹਮਣੇ ਆਇਆ ਸ਼੍ਰੀਦੇਵੀ ਦੀ ਮੌਤ ਦਾ ਅਸਲ ਕਾਰਨ, ਸਾਰੇ ਦਾਅਵੇ ਨਿਕਲੇ ਝੂਠੇ

1/4/2020 5:00:43 PM

ਮੁੰਬਈ (ਬਿਊਰੋ) — ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਬਾਥਟਬ 'ਚ ਡੁੱਬ ਕੇ ਮੌਤ ਦੇ ਰਹੱਸ ਤੋਂ ਇਕ ਹੋਰ ਪਰਦਾ ਉਠਿਆ ਹੈ। ਅਦਾਕਾਰਾ ਦੇ ਨਾਂ 'ਤੇ ਉਨ੍ਹਾਂ ਦੀ ਇਕ ਜੀਵਨੀ 'Sridevi: The Eternal Goddess ' ਲਿਖਣ ਵਾਲੇ ਲੇਖਤ ਸਤਿਆਰਥ ਨਾਇਕ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੀਦੇਵੀ ਨੂੰ ਲੋਅ ਬਲੱਡ ਪ੍ਰੈੱਸ਼ਰ 'ਚ ਅਕਸਰ ਬੇਹੋਸ਼ ਹੋ ਜਾਣ ਦੀ ਬੀਮਾਰੀ ਸੀ। ਇਸ 'ਤੇ ਉਨ੍ਹਾਂ ਨੇ ਸ਼੍ਰੀਦੇਵੀ ਦੇ ਕਰੀਬੀ ਲੋਕਾਂ ਦੇ ਬਿਆਨ ਵੀ ਸ਼ਾਮਲ ਹਨ। ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਨਾਇਕ ਨੇ ਕਿਹਾ, ''ਮੈਂ ਪੰਕਜ ਪਾਰਾਸ਼ਰ ਤੇ ਨਾਗਾਅਰਜੁਨ ਨੂੰ ਮਿਲਿਆ। ਉਨ੍ਹਾਂ ਦੋਵਾਂ ਨੇ ਮੈਨੂੰ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਸੀ। ਜਦੋਂ ਉਹ ਇਨ੍ਹਾਂ ਨਾਲ ਕੰਮ ਕਰ ਰਹੀ ਸੀ ਤਾਂ ਉਦੋਂ ਉਹ ਕਈ ਵਾਰ ਬਾਥਰੂਮ 'ਚ ਹੀ ਬੇਹੋਸ਼ ਹੋ ਗਈ ਸੀ। ਫਿਰ ਮੈਂ ਇਸ ਮਾਮਲੇ 'ਚ ਸ਼੍ਰੀਦੇਵੀ ਦੀ ਭਤੀਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵੀ ਮੈਨੂੰ ਇਹੀ ਕਿਹਾ ਕਿ ਸ਼੍ਰੀਦੇਵੀ ਬਾਥਰੂਮ ਦੇ ਫਰਸ਼ 'ਚ ਡਿੱਗੀ ਮਿਲੀ ਸੀ ਤੇ ਉਨ੍ਹਾਂ ਦੇ ਚਿਹਰੇ ਤੋਂ ਖੂਨ ਨਿਕਲ ਰਿਹਾ ਸੀ। ਬੋਨੀ ਕਪੂਰ ਨੇ ਵੀ ਮੈਨੂੰ ਦੱਸਿਆ ਕਿ ਇਕ ਦਿਨ ਇੰਝ ਹੀ ਸ਼੍ਰੀਦੇਵੀ ਅਚਾਨਕ ਡਿੱਗ ਗਈ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਰਲ ਦੇ ਇਕ ਡੀ. ਜੀ. ਪੀ. ਨੇ ਕਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਇਕ ਹਾਦਸਾ ਨਹੀਂ ਸਗੋਂ ਹੱਤਿਆ ਸੀ। 24 ਫਰਵਰੀ, 2018 ਨੂੰ ਦੇਸ਼ ਦੀ ਪਹਿਲੀ ਸੁਪਰਸਟਾਰ ਸ਼੍ਰੀਦੇਵੀ ਦੀ ਮੌਤ ਦੀ ਹੈਰਾਨੀਜਕ ਖਬਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਖਬਰਾਂ ਮੁਤਾਬਕ, ਸ਼੍ਰੀਦੇਵੀ ਨੂੰ ਦੁਬਈ 'ਚ ਉਨ੍ਹਾਂ ਦੇ ਹੋਟਲ ਦੇ ਕਮਰੇ ਦੇ ਬਾਥਟਬ 'ਚ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਬੇਹੋਸ਼ੀ ਦੀ ਹਾਲਤ ਪਾਇਆ ਸੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਮੌਤ ਪਾਣੀ 'ਚ ਡੁੱਬਣ ਨਾਲ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News