ਇਸ ਖਾਸ ਸ਼ਖਸ ਨਾਲ ਨਵੇਂ ਘਰ 'ਚ ਸ਼ਿਫਟ ਹੋਣ ਜਾ ਰਹੀ ਹੈ ਆਲੀਆ

7/21/2019 9:52:49 AM

ਮੁੰਬਈ(ਬਿਊਰੋ)— ਆਲੀਆ ਭੱਟ ਲਗਾਤਾਰ ਹਿੱਟ ਫਿਲਮਾਂ ਦੇ ਕੇ ਟਾਪ ਅਭਿਨੇਤਰੀਆਂ 'ਚ ਸ਼ਾਮਿਲ ਹੋ ਗਈ ਹੈ। ਆਲੀਆ ਭੱਟ ਆਪਣੇ 6 ਸਾਲ ਦੇ ਕਰੀਅਰ 'ਚ ਇੰਨੀ ਸਫਲਤਾ ਹਾਸਲ ਕਰ ਚੁੱਕੀ ਹੈ ਕਿ ਉਹ ਫੀਸ ਦੇ ਮਾਮਲੇ 'ਚ ਕਈ ਸੀਨੀਅਰ ਅਦਾਕਾਰਾਂ ਨੂੰ ਟੱਕਰ ਦੇ ਰਹੀ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਆਲੀਆ ਨੇ ਨਵਾ ਘਰ ਖਰੀਦਿਆ ਹੈ। ਹੁਣ ਇਕ ਵੀਡੀਓ ਸ਼ੇਅਰ ਕਰ ਆਲੀਆ ਨੇ ਆਪਣੇ ਘਰ ਖਰੀਦਣ ਅਤੇ ਉਸ 'ਚ ਸ਼ਿਫਟ ਹੋਣ ਦੇ ਦੌਰਾਨ ਦੀਆਂ ਯਾਦਾਂ ਸ਼ੇਅਰ ਕੀਤੀਆਂ ਹਨ। ਹੁਣ ਆਲੀਆ ਆਪਣੇ ਇਸ ਸੁਪਨਿਆਂ ਦੇ ਘਰ 'ਚ ਸ਼ਿਫਟ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਆਲੀਆ ਨੇ ਦਿੱਤੀ। ਆਲੀਆ ਨੇ ਯੂਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।
PunjabKesari
ਵੀਡੀਓ 'ਚ ਆਲੀਆ ਦੱਸ ਰਹੀ ਹੈ ਕਿ ਪਹਿਲੀ ਵਾਰ ਇਕ ਅਜਿਹੇ ਘਰ 'ਚ ਰਹਿਣ ਜਾ ਰਹੀ ਹਾਂ, ਜਿਸ ਨੂੰ ਉਸ ਨੇ ਖੁਦ ਦੀ ਮਿਹਨਤ ਨਾਲ ਖਰੀਦਿਆ ਹੈ। ਉਥੋਂ ਦੀ ਇਕ-ਇਕ ਚੀਜ਼ 'ਤੇ ਆਲੀਆ ਨੇ ਖੁਦ ਕੰਮ ਕੀਤਾ ਹੈ ਪਰ ਆਲੀਆ ਇਕੱਲੇ ਹੀ ਇਸ ਘਰ 'ਚ ਨਹੀਂ ਰਹਿਣ ਵਾਲੀ। ਉਨ੍ਹਾਂ ਦੀ ਭੈਣ ਸ਼ਾਹੀਨ ਵੀ ਉਨ੍ਹਾਂ ਨਾਲ ਹੋਵੇਗੀ। ਹਾਲਾਂਕਿ ਸ਼ਾਹੀਨ ਕੁਝ ਦਿਨ ਆਲੀਆ ਤਾਂ ਕੁਝ ਦਿਨ ਆਪਣੀ ਮਾਂ ਦੇ ਘਰ ਸਵਿਚ ਹੁੰਦੀ ਰਹੇਗੀ।

ਆਲੀਆ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਭੈਣ ਨੇ ਘਰ ਦੀ ਇੰਟੀਰੀਅਰ 'ਚ ਉਸ ਦੀ ਬਹੁਤ ਮਦਦ ਕੀਤੀ ਹੈ। ਇਕ-ਇਕ ਚੀਜ਼ ਉਨ੍ਹਾਂ ਨੇ ਖੁਦ ਆਨਲਾਈਨ ਆਰਡਰ ਕੀਤੀ ਹੈ। ਆਲੀਆ ਇਸ ਵੀਡੀਓ 'ਚ ਦੱਸਦੀ ਹੈ ਕਿ ਇਸ ਘਰ 'ਤੇ ਪਿਛਲੇ 2 ਸਾਲ ਤੋਂ ਕੰਮ ਕਰ ਰਹੀ ਹੈ।
PunjabKesari
ਦੱਸ ਦੇਈਏ ਕਿ ਬੀਤੇ ਦਿਨ ਖਬਰ ਆਈ ਸੀ ਕਿ ਆਲੀਆ ਨੇ ਜਿਸ ਘਰ ਦੇ ਲਈ ਕਰੀਬ 13 ਕਰੋੜ ਖਰਚ ਕੀਤੇ ਹਨ। ਉਸ ਦੀ ਅਸਲ ਕੀਮਤ 7.86 ਕਰੋੜ ਰੁਪਏ ਹੈ। ਯਾਨੀ ਕਿ ਆਲੀਆ ਨੇ ਇਸ ਲਈ 6 ਕਰੋੜ ਰੁਪਏ ਜ਼ਿਆਦਾ ਦਿੱਤੇ ਹਨ।
PunjabKesari
ਇਸ ਨਵੇਂ ਫਲੈਟ ਤੋਂ ਇਲਾਵਾ ਆਲੀਆ ਕੋਲ ਜੁਹੂ 'ਚ ਹੀ ਦੋ ਘਰ ਹੋਰ ਵੀ ਹਨ ਜੋ ਉਨ੍ਹਾਂ ਨੇ ਸਾਲ 2015 'ਚ ਖਰੀਦੇ ਸਨ। ਇਨ੍ਹਾਂ 'ਚੋਂ ਇਕ ਘਰ ਦੀ ਕੀਮਤ 5.16 ਕਰੋੜ ਹੈ, ਉੱਥੇ ਦੂਜੇ ਘਰ ਦੀ ਕੀਮਤ 3.83 ਕਰੋੜ ਰੁਪਏ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News