ਅਮਿਤਾਭ ਬੱਚਨ ਦੀ ਚਿੱਠੀ ਦੀ ਉਡੀਕ ਕਰਦੇ ਹਨ ਆਯੁਸ਼ਮਾਨ

9/16/2019 8:23:01 AM

ਮੁੰਬਈ – ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਮਿਤਾਭ ਬੱਚਨ ਦੀ ਚਿੱਠੀ ਦੀ ਹਮੇਸ਼ਾ ਉਡੀਕ ਰਹਿੰਦੀ ਹੈ। ਫਿਲਮ ਇੰਡਸਟਰੀ ਦੇ ਹਰ ਨਵੀਂ ਪੀੜ੍ਹੀ ਦੇ ਸਾਰੇ ਅਭਿਨੇਤਾਵਾਂ ਨੂੰ ਅਮਿਤਾਭ ਬੱਚਨ ਦੀ ਇਕ ਚਿੱਠੀ ਦੀ ਉਡੀਕ ਰਹਿੰਦੀ ਹੈ। ਆਯੁਸ਼ਮਾਨ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਹੁਣ ਤਕ ਅਮਿਤਾਭ ਵਲੋਂ ਦੋ ਚਿੱਠੀਆਂ ਪ੍ਰਾਪਤ ਹੋ ਚੁੱਕੀਆਂ ਹਨ। ਪਹਿਲੀ ਚਿੱਠੀ ਫਿਲਮ ‘ਦਮ ਲਗਾ ਕੇ ਹਈਸ਼ਾ’ ਦੇ ਲਈ ਮਿਲੀ ਸੀ ਅਤੇ ਦੂਜੀ ਰਾਸ਼ਟਰੀ ਪੁਰਸਕਾਰ ਲਈ ਮਿਲੀ।

ਆਯੁਸ਼ਮਾਨ ਨੇ ਕਿਹਾ, ‘‘ਬੱਚਨ ਸਾਹਿਬ ਦੀ ਚਿੱਠੀ ਦੀ ਉਡੀਕ ਉਨ੍ਹਾਂ ਨੂੰ ਹਮੇਸ਼ਾ ਰਹਿੰਦੀ ਹੈ। ਉਹ ਆਪਣੇ ਆਪ ’ਚ ਹੀ ਇਕ ਐਵਾਰਡ ਹੈ। ਆਯੁਸ਼ਮਾਨ ਨੂੰ ਅਮਿਤਾਭ ਦੇ ਨਾਲ ਫਿਲਮ ‘ਗੁਲਾਬੋ ਸਿਤਾਬੋ’ ’ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਆਯੁਸ਼ਮਾਨ ਉਨ੍ਹਾਂ ਨਾਲ ਕੰਮ ਕਰਕੇ ਕਾਫੀ ਖੁਸ਼ ਹੈ। ਅਮਿਤਾਭ ਦੇ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਦੱਸਦਿਆਂ ਆਯੁਸ਼ਮਾਨ ਨੇ ਕਿਹਾ ਕਿ ਉਹ ਬੜੇ ਚੰਗੇ ਕਲਾਕਾਰ ਹਨ ਉਨ੍ਹਾਂ ਦੀਆਂ ਮੈਂ ਕਾਫੀ ਫਿਲਮਾਂ ਦੇਖੀਆਂ ਹਨ ਜਿਸ ਤੋਂ ਉਨ੍ਹਾਂ ਨੂੰ ਦੇਖ ਕੇ ਡਰ ਲੱਗਦਾ ਹੈ ਪਰ ਉਨ੍ਹਾਂ ਨਾਲ ਜਦੋਂ ਕੰਮ ਕਰਦੇ ਹਾਂ ਤਾਂ ਉਹ ਇਕ ਕਲਾਕਾਰ ਨੂੰ ਬੜੀ ਇਜ਼ਤ ਦਿੰਦੇ ਹਨ। ਉਹ ਆਪਣੀ ਪੀੜ੍ਹੀ ਦੇ ਇਕੱਲੇ ਸੁਪਰਸਟਾਰ ਹਨ ਜੋ ਅੱਜ ਵੀ ਬਾਲੀਵੁੱਡ ’ਚ ਰਾਜ ਕਰ ਰਹੇ ਹਨ। ਆਯੁਸ਼ਮਾਨ ਨੇ ਕਿਹਾ ਕਿ ਹਰ ਨਵਾਂ ਅਭਿਨੇਤਾ ਆਪਣੀ ਕਾਮਯਾਬੀ ਲਈ ਵੱਡੇ-ਵੱਡੇ ਨਿਰਦੇਸ਼ਕ ਨਿਰਮਾਤਾ ਦੇ ਨਾਲ ਕੰਮ ਕਰਨਾ ਪਸੰਦ ਕਰਦਾ ਹੈ ਪਰ ਮੈਂ ਇਸ ਦੀ ਪ੍ਰਵਾਹ ਬਿਲਕੁਲ ਨਹੀਂ ਕਰਦਾ। ਮੈਂ ਸਿਰਫ ਸਕ੍ਰਿਪਟ ’ਤੇ ਭਰੋਸਾ ਕਰਦਾ ਹਾਂ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਵੱਡੇ ਤੋਂ ਵੱਡਾ ਨਿਰਦੇਸ਼ਕ ਹੀ ਕਾਫੀ ਵਧੀਆ ਫਿਲਮ ਦੇ ਸਕਦਾ ਹੈ। ਨਵੇਂ ਤੋਂ ਨਵਾਂ ਨਿਰਦੇਸ਼ਕ ਵੀ ਸਫਲ ਫਿਲਮ ਦੇ ਸਕਦਾ ਹੈ ਜਿਸ ਲਈ ਮੈਂ ਹਮੇਸ਼ਾ ਤਿਆਰ ਰਹਿੰਦਾ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News