ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅਦਾਕਾਰ ਸੋਨੂੰ ਸੂਦ ਨੇ ਜ਼ਾਰੀ ਕੀਤਾ 'ਹੈਲਪਲਾਈਨ ਨੰਬਰ'

5/27/2020 4:28:15 PM

ਮੁੰਬਈ (ਬਿਊਰੋ) — ਤਾਲਾਬੰਦੀ ਦੌਰਾਨ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਉਹ ਆਪਣੀ ਟੀਮ ਦੀ ਮਦਦ ਨਾਲ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ 'ਚ ਸਹਾਇਤਾ ਕਰ ਰਹੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦੇ ਕੰਮ ਦੀ ਕਾਫੀ ਚਰਚਾ ਹੋ ਰਹੀ ਹੈ। ਬਾਲੀਵੁੱਡ ਦੇ ਕਈ ਕਲਾਕਾਰ ਉਨ੍ਹਾਂ ਦੀ ਪ੍ਰਸ਼ੰਸਾਂ ਕਰ ਰਹੇ ਹਨ। ਇੰਨਾ ਹੀ ਨਹੀਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕਰਨ ਵਾਲਿਆਂ ਨੂੰ ਬਕਾਇਦਾ ਰਿਪਲਾਈ ਵੀ ਕਰ ਰਹੇ ਹਨ। ਹੁਣ ਉਨ੍ਹਾਂ ਨੇ ਟਵਿੱਟਰ 'ਤੇ ਹੈਲਪਲਾਈਨ ਨੰਬਰ ਜ਼ਾਰੀ ਕੀਤਾ ਹੈ, ਜਿਸ ਦੀ ਮਦਦ ਨਾਲ ਮਜ਼ਦੂਰ ਉਨ੍ਹਾਂ ਨੂੰ ਸੰਪਰਕ ਕਰ ਸਕਣਗੇ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ''ਨਮਸਕਾਰ! ਮੈਂ ਤੁਹਾਡਾ ਦੋਸਤ ਸੋਨੂੰ ਸੂਦ ਬੋਲ ਰਿਹਾ ਹਾਂ। ਮੇਰੇ ਪਿਆਰ ਭੈਣ-ਭਰਾਵੋ, ਜੇਕਰ ਤੁਸੀਂ ਮੁੰਬਈ 'ਚ ਹੋ ਅਤੇ ਆਪਣੇ ਘਰ ਜਾਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਨੰਬਰ 'ਤੇ ਫੋਨ ਕਰੋ-18001213711 ਜਾਂ ਆਪਣਾ ਪਤਾ ਵ੍ਹਟਸਐਪ ਕਰੋ, ਨੰਬਰ-9321472118 ਹੈ। ਨਾਲ ਹੀ ਇਹ ਵੀ ਦੱਸੋ ਕਿ ਤੁਸੀਂ ਕਿੰਨੇ ਲੋਕ ਹੋ ਤੇ ਹੁਣ ਕਿੱਥੇ ਹੋ ਅਤੇ ਤੁਸੀਂ ਜਾਣਾ ਕਿੱਥੇ ਹੈ। ਮੈਂ ਅਤੇ ਮੇਰੀ ਟੀਮ ਤੁਹਾਡੀ ਬਣਦੀ ਮਦਦ ਜ਼ਰੂਰ ਕਰਾਂਗੇ। ਸਾਡੀ ਟੀਮ ਜਲਦ ਤੁਹਾਡੇ ਨਾਲ ਸੰਪਰਕ ਕਰੇਗੀ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਲਿਖਿਆ, ''ਚਲੋ ਘਰ ਛੱਡ ਆਵਾਂ।''

ਦੱਸ ਦਈਏ ਕਿ ਹਾਲ ਹੀ 'ਚ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ''ਇਹ ਮੇਰਾ ਫਰਜ਼ ਹੈ ਕਿ ਮੈਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਾਂ, ਜੋ ਸਾਡੇ ਦੇਸ਼ ਦੇ ਦਿਲ ਦੀ ਧੜਕਨ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਮਜ਼ਦੂਰ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਲੈ ਕੇ ਪੈਦਲ (ਤੁਰ ਕੇ) ਹੀ ਘਰ ਲਈ ਨਿਕਲ ਰਹੇ ਹਨ।

ਅਜਿਹੇ 'ਚ ਅਸੀਂ ਸਿਰਫ ਬੈਠ ਕੇ ਟਵੀਟ ਹੀ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਦੀ ਮਦਦ ਕਰਨੀ ਪਵੇਗੀ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਨ੍ਹਾਂ ਦੀ ਮਦਦ ਕਰ ਰਿਹਾ ਹਾਂ। ਮੈਨੂੰ ਉਨ੍ਹਾਂ ਦੀ ਮਦਦ ਕਰਕੇ ਜਿਹੜੀ ਸੰਤੁਸ਼ਟੀ ਮਿਲਦੀ ਹੈ, ਉਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News