'Stree 2' ਦਾ ਪਹਿਲਾ ਗੀਤ ਰਿਲੀਜ਼, ਤਮੰਨਾ ਨੇ ਦਿਖਾਏ ਜ਼ਬਰਦਸਤ ਲਟਕੇ ਝਟਕੇ (ਵੀਡੀਓ)

7/24/2024 8:28:26 PM

ਮੁੰਬਈ : ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ 2' ਦਰਸ਼ਕਾਂ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਜੋੜੀ ਸੁਤੰਤਰਤਾ ਦਿਵਸ 'ਤੇ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਇਸ ਦੌਰਾਨ ਫਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਹੋ ਗਿਆ ਹੈ। ਨੋਰਾ ਫਤੇਹੀ ਨੂੰ 2018 ਦੀ ਫਿਲਮ 'ਸਤ੍ਰੀ' 'ਚ ਆਪਣੀ 'ਕਮਾਰੀਆ' ਮਟਕਾਉਂਦਿਆਂ ਦੇਖਿਆ ਗਿਆ ਸੀ। ਹੁਣ ਅਦਾਕਾਰਾ ਤਮੰਨਾ ਭਾਟੀਆ 'ਸਤ੍ਰੀ 2' 'ਚ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਉਣ ਲਈ ਤਿਆਰ ਹੈ। ਉਨ੍ਹਾਂ ਦੇ ਗੀਤ ਦਾ ਨਾਂ 'ਆਜ ਕੀ ਰਾਤ' ਹੈ।

ਸਟ੍ਰੀ 2 ਗੀਤ ਰਿਲੀਜ਼
ਗੀਤ ਦੀ ਸ਼ੁਰੂਆਤ 'ਚ ਤਮੰਨਾ ਕਹਿੰਦੀ ਹੈ ਕਿ ਅੱਜ ਤਕ ਦਾ ਸ਼ਮਾ 'ਤੇ ਪਰਵਾਨਾ ਮੰਡਰਾਉਂਦਾ ਸੀ ਪਰ ਹੁਣ ਪਰਵਾਨੇ 'ਤੇ ਸ਼ਮਾ ਮਰਨ ਨੂੰ ਤਿਆਰ ਹੈ। ਇਸ ਤੋਂ ਬਾਅਦ ਪੰਕਜ ਤ੍ਰਿਪਾਠੀ, ਰਾਜਕੁਮਾਰ ਰਾਵ, ਅਪਾਰਸ਼ਕਤੀ ਖੁਰਾਨਾ ਤੇ ਅਭਿਸ਼ੇਕ ਬੈਨਰਜੀ ਦੇ ਕਿਰਦਾਰਾਂ ਨੂੰ ਮੁੰਹ ਖੋਲੇ ਅਦਾਕਾਰਾਂ ਨੂੰ ਦੇਖਦੇ ਹੋਏ ਦਿਖਾਇਆ ਗਿਆ ਹੈ। ਤਮੰਨਾ ਆਪਣੇ ਡਾਂਸ ਤੇ ਲਟਕੇ ਝਟਕਿਆਂ ਨਾਲ ਸਾਰਿਆਂ ਦੇ ਦਿਲਾਂ 'ਤੇ ਵਾਰ ਕਰ ਰਹੀ ਹੈ। ਉਨ੍ਹਾਂ ਦੀਆਂ ਅਦਾਵਾਂ ਕਾਫੀ ਕਾਤਿਲਾਨਾ ਹਨ।

 

 

ਹਾਲਾਂਕਿ ਇਸ ਗਾਣੇ ਵਿਚ ਉਹ ਦਮ ਨਹੀਂ ਹੈ ਜਿਸ ਦੀ ਉਮੀਦ ਜ਼ਿਆਦਾਤਰ ਆਈਟਮ ਨੰਬਰ ਤੋਂ ਕੀਤੀ ਜਾਂਦੀ ਹੈ। ਗਾਣੇ ਦੇ ਬੋਲ ਚਾਰੇ ਦਮਦਾਰ ਹਨ ਪਰ ਇਸ ਦਾ ਮਿਊਜ਼ਿਕ ਖਾਸ ਨਹੀਂ ਹੈ। ਇਸ ਤੋਂ ਇਲਾਵਾ ਸਿੰਗਰ ਮਧੂਬੰਤੀ ਬਾਗਚੀ ਦੀ ਆਵਾਜ਼ ਵੀ ਕੋਈ ਖਾਸ ਜਾਦੂ ਨਹੀਂ ਬਿਖੇਰ ਸਕੀ। ਗਾਣਾ ਸੁਣਦੇ ਹੀ ਤੁਹਾਨੂੰ ਆਈਟਮ ਸਾਂਗ ਘਟ ਤੇ ਕਵੱਲੀ ਜ਼ਿਆਦਾ ਲੱਗੇਗਾ। ਇਸ ਗਾਣੇ ਨੂੰ ਅਮਿਤਾਬ ਭੱਟਾਚਾਰਿਆ ਨੇ ਲਿਖਿਆ ਹੈ, ਜੋ ਇਸ ਤੋਂ ਕਈ ਬਿਹਤਰ ਗਾਣੇ ਲਿਖ ਚੁੱਕੇ ਹਨ। ਕੁਲ ਮਿਲਾ ਕੇ ਇਹ ਗਾਣਾ ਕਾਫੀ ਬੋਰਿੰਗ ਹੈ।

ਫਿਲਮ 'ਸਤ੍ਰੀ 2' ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਇਸ ਫਿਲਮ ਨਾਲ ਸ਼ਰਧਾ ਕਪੂਰ ਇੱਕ ਵਾਰ ਫਿਰ ਆਪਣੇ ਭੂਤਨੀ ਅਵਤਾਰ ਵਿੱਚ ਵਾਪਸੀ ਕਰ ਰਹੀ ਹੈ। ਉਸ ਦੇ ਨਾਲ ਰਾਜਕੁਮਾਰ ਰਾਓ ਫਿਰ ਤੋਂ ਮਾਸੂਮ ਵਿੱਕੀ ਦੇ ਰੂਪ 'ਚ ਨਜ਼ਰ ਆਉਣਗੇ। ਇਸ ਵਾਰ ਫਿਲਮ ਦੀ ਕਹਾਣੀ ਇਕ ਔਰਤ ਦੀ ਬਜਾਏ ਸਿਰ ਕਲਮ ਕੀਤੇ ਭੂਤ ਦੇ ਆਲੇ-ਦੁਆਲੇ ਘੁੰਮੇਗੀ, ਜੋ ਚੰਦੇਰੀ 'ਚ ਦਹਿਸ਼ਤ ਪੈਦਾ ਕਰਦਾ ਨਜ਼ਰ ਆਵੇਗਾ। ਵਿੱਕੀ ਅਤੇ ਉਸਦੇ ਦੋਸਤ ਔਰਤ ਨਾਲ ਮਿਲ ਕੇ ਇਸ ਭੂਤ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਨ।

ਟ੍ਰੇਲਰ ਤੋਂ ਸਾਫ਼ ਹੋ ਗਿਆ ਸੀ ਕਿ ਦਰਸ਼ਕ 'ਸਤ੍ਰੀ 2' ਨੂੰ ਦੇਖ ਕੇ ਦੁੱਗਣਾ ਮਜ਼ਾ ਲੈਣ ਵਾਲੇ ਹਨ। ਫਿਲਮ 'ਚ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੇ ਨਾਲ-ਨਾਲ ਅਪਾਰਸ਼ਕਤੀ ਖੁਰਾਨਾ, ਪੰਕਜ ਤ੍ਰਿਪਾਠੀ, ਸੁਨੀਤਾ ਰਾਜਵਰ ਅਤੇ ਅਭਿਸ਼ੇਕ ਬੈਨਰਜੀ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਨਿਰਦੇਸ਼ਕ ਅਮਰ ਕੌਸ਼ਿਕ ਦੇ ਨਿਰਦੇਸ਼ਨ ਅਤੇ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੀ 'ਸਤ੍ਰੀ 2' 15 ਅਗਸਤ 2024 ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਟੱਕਰ ਜਾਨ ਅਬ੍ਰਾਹਮ ਦੀ ਫਿਲਮ 'ਵੇਦਾ' ਅਤੇ ਅਕਸ਼ੈ ਕੁਮਾਰ ਦੀ 'ਖੇਲ ਖੇਲ ਮੇਂ' ਨਾਲ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Content Editor Baljit Singh

Related News