ਜਲਦ ਹੀ ਬਾਕਸ ਆਫਿਸ ''ਤੇ ''ਰਾਜ਼ੀ'' ਨੂੰ ਪਿੱਛੇ ਛੱਡੇਗੀ ''ਸਤ੍ਰੀ''

9/25/2018 5:25:34 PM

ਮੁੰਬਈ (ਬਿਊਰੋ)— ਕਈ ਹੋਰਨਾਂ ਫਿਲਮਾਂ ਦੀ ਰਿਲੀਜ਼ ਦੇ ਬਾਵਜੂਦ ਸ਼ਰਧਾ ਕਪੂਰ ਦੀ 'ਸਤ੍ਰੀ' ਦੀ ਬਾਕਸ ਆਫਿਸ 'ਤੇ ਤੇਜ਼ ਰਫਤਾਰ ਅੱਜ ਵੀ ਬਰਕਰਾਰ ਹੈ। ਹੁਣ ਇਹ ਫਿਲਮ 'ਰਾਜ਼ੀ' ਦੀ ਕਲੈਕਸ਼ਨ ਨੂੰ ਪਾਰ ਕਰਨ ਲਈ ਤਿਆਰ ਹੈ। ਦੱਸ ਦੇਈਏ ਆਲੀਆ ਦੀ 'ਰਾਜ਼ੀ' ਦਾ ਕੁੱਲ ਕਲੈਕਸ਼ਨ 122.07 ਕਰੋੜ ਰਿਹਾ ਹੈ ਅਤੇ ਹੁਣ ਸ਼ਰਧਾ ਕਪੂਰ ਦੀ 'ਸਤ੍ਰੀ' ਇਹ ਰਿਕਾਰਡ ਤੋੜਨ ਲਈ ਤਿਆਰ ਹੈ ਕਿਉਂਕਿ ਇਹ ਫਿਲਮ ਬਾਕਸ ਆਫਿਸ 'ਤੇ 119.09 ਕਰੋੜ ਦੀ ਕਮਾਈ ਕਰ ਚੁੱਕੀ ਹੈ। ਉਮੀਦ ਹੈ ਕਿ ਇਸ ਅੰਕੜੇ 'ਚ ਅਜੇ ਹੋਰ ਵਾਧਾ ਹੋ ਸਕਦਾ ਹੈ।

'ਰਾਜ਼ੀ' 'ਚ ਵਿੱਕੀ ਕੌਸ਼ਲ ਅਤੇ 'ਸਤ੍ਰੀ' 'ਚ ਰਾਜਕੁਮਾਰ ਰਾਓ ਦੋਵੇਂ ਹੀ ਫਿਲਮ 'ਚ ਆਪਣੀ ਸ਼ਾਨਦਾਰ ਪਰਫਾਰਮੈਂਸ ਦੇਣ 'ਚ ਸਫਲ ਰਹੇ। ਦੋਵੇਂ ਫਿਲਮਾਂ ਮਹਿਲਾਵਾਂ 'ਤੇ ਅਧਾਰਤ ਮਜਬੂਤ ਸੰਦੇਸ਼ ਪੇਸ਼ ਕਰਦੀਆਂ ਹਨ। 'ਸਤ੍ਰੀ' ਪ੍ਰਭਾਵੀ ਰੂਪ ਨਾਲ ਸਮਾਜ 'ਚ ਮਹਿਲਾਵਾਂ ਦੇ ਪ੍ਰਤੀ ਸਨਮਾਨ ਦਾ ਅਰਥ ਹੈ, ਜਦਕਿ 'ਰਾਜ਼ੀ' ਭਾਰਤੀ ਖੂਫੀਆ ਖੇਤਰ 'ਚ ਮਹਿਲਾ ਸ਼ਕਤੀ ਦਾ ਪ੍ਰਦਰਸ਼ਨ ਕਰਦੀ ਹੈ। ਇਹ ਕਲੈਕਸ਼ਨ ਸਾਬਤ ਕਰਦਾ ਹੈ ਕਿ ਨਾ ਸਿਰਫ ਅਭਿਨੇਤਾਵਾਂ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਕਰਨ 'ਚ ਸਫਲਤਾ ਹਾਸਲ ਹੋਈ, ਬਲਕਿ ਸ਼ਰਧਾ ਅਤੇ ਆਲੀਆ ਵਰਗੀਆਂ ਮਹਿਲਾ ਕਲਾਕਾਰ ਵੀ ਬਾਕਸ ਆਫਿਸ 'ਤੇ ਸ਼ਾਨਦਾਰ ਕਲੈਕਸ਼ਨ ਨਾਲ ਜਿੱਤ ਹਾਸਲ ਕਰ ਰਹੀਆਂ ਹਨ।

ਇਨ੍ਹਾਂ ਫਿਲਮਾਂ 'ਚ ਨਾ ਸਿਰਫ ਅਭਿਨੇਤਰੀਆਂ ਦੀ ਭੂਮਿਕਾਵਾਂ ਨੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ, ਬਲਕਿ ਰਾਜਕੁਮਾਰ ਰਾਓ ਅਤੇ ਵਿੱਕੀ ਕੌਸ਼ਲ ਵਰਗੇ ਕਲਾਕਾਰ ਆਪਣੇ ਅਭਿਨੈ ਨਾਲ ਸਭ ਦਾ ਧਿਆਨ ਆਕਰਸ਼ਿਤ ਕਰਨ 'ਚ ਸਫਲ ਰਹੇ। ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮ ਆਲੋਚਕਾਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ 'ਸਤ੍ਰੀ' ਅਤੇ 'ਰਾਜ਼ੀ' ਦੋਵੇਂ ਹੀ ਫਿਲਮਾਂ ਬਾਕਸ ਆਫਿਸ 'ਤੇ ਟ੍ਰੈਂਡ ਕਰ ਰਹੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News