ਲਾਕਡਾਊਨ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਦਿੱਤੀ ਅਜਿਹੀ ਸਲਾਹ
5/21/2020 9:02:42 AM

ਜਲੰਧਰ (ਬਿਊਰੋ) — ਕੋਵਿਡ-19 ਨਾਲ ਨਜਿੱਠਣ ਲਈ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਇਕ ਬਹੁਤ ਹੀ ਸੰਖੇਪ ਅਤੇ ਸਧਾਰਨ ਸਲਾਹ ਦਿੱਤੀ ਹੈ। ਅਭਿਨੇਤਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਇਹ ਸਲਾਹ ਦਿੱਤੀ, ਜਿਸ 'ਚ ਉਹ ਕੁਰਸੀ 'ਤੇ ਬੈਠੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨਾਲ ਮੌਜੂਦਾ ਸਥਿਤੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਲਿਖਿਆ, “ਕਈ ਵਾਰ ਇਥੇ ਬੈਠਣਾ ਬਿਹਤਰ ਹੁੰਦਾ ਹੈ। ਇਹ ਸਮਾਂ ਵੀ ਲੰਘ ਜਾਵੇਗਾ।''
Sometimes it’s best to sit it out 😷 #ThisTooShallPass
A post shared by Akshay Kumar (@akshaykumar) on May 20, 2020 at 2:04am PDT
ਦੱਸ ਦਈਏ ਕਿ ਇਸ ਤਸਵੀਰ 'ਚ ਅਕਸ਼ੇ ਟ੍ਰਾਉਜ਼ਰ, ਗੁਲਾਬੀ ਟੀ-ਸ਼ਰਟ ਅਤੇ ਨੀਲੇ ਸ਼ੂਜ਼ 'ਚ ਕੁਰਸੀ 'ਤੇ ਬੈਠੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚਸ਼ਮਾ ਵੀ ਲਗਾਇਆ ਹੋਇਆ ਹੈ। ਇਸ ਦੌਰਾਨ ਅਕਸ਼ੈ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਜਾਰੀ ਇਸ ਯੁੱਧ ਵਿਚ ਕਈ ਤਰੀਕਿਆਂ ਨਾਲ ਸਹਾਇਤਾ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚ 25 ਕਰੋੜ ਰੁਪਏ ਜਮ੍ਹਾ ਕਰਵਾਏ। ਮੁੰਬਈ ਪੁਲਸ ਫਾਊਂਡੇਸ਼ਨ ਨੂੰ 2 ਕਰੋੜ ਰੁਪਏ, ਬ੍ਰਹਮਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਨੂੰ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ), ਮਾਸਕ ਅਤੇ ਤੇਜ਼ ਜਾਂਚ ਕਿੱਟਾਂ ਦੇ ਉਤਪਾਦਨ ਲਈ 3 ਕਰੋੜ ਰੁਪਏ ਸਹਾਇਤਾ ਦਿੱਤੀ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ