ਕਪਿਲ ਦੀ ਨੰਨ੍ਹੀ ਧੀ ਨੂੰ ਮਿਲਣ ਪਹੁੰਚੇ ਸੁਦੇਸ਼ ਲਹਿਰੀ, ਤਸਵੀਰ ਕੀਤੀ ਸ਼ੇਅਰ

2/10/2020 3:49:50 PM

ਮੁੰਬਈ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਅੱਜਕੱਲ੍ਹ ਆਪਣੀ ਜ਼ਿੰਦਗੀ ਦੇ ਬੈਸਟ ਫੇਜ਼ ਨੂੰ ਇੰਜੁਆਏ ਕਰ ਰਹੇ ਹਨ। ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਸ਼ਰਮਾ ਪਾਪਾ ਬਣੇ ਹਨ ਤੇ ਅੱਜਕੱਲ ਉਹ ਆਪਣੀ ਬੇਟੀ ਨਾਲ ਖੂਬ ਟਾਈਮ ਸਪੈਂਡ ਕਰ ਰਹੇ ਹਨ। ਕਪਿਲ ਦੇ ਦੋਸਤ ਵੀ ਉਨ੍ਹਾਂ ਦੀ ਬੇਟੀ ਨੂੰ ਮਿਲਣ ਲਈ ਆ ਰਹੇ ਹਨ। ਹਾਲ ਹੀ 'ਚ ਕਪਿਲ ਦੇ ਬੇਟੀ ਨੂੰ ਮਿਲਣ ਲਈ ਕਾਮੇਡੀਅਨ ਸੁਦੇਸ਼ ਲਹਿਰੀ ਪਹੁੰਚੇ। ਸੁਦੇਸ਼ ਨੇ ਕਪਿਲ ਦੀ ਬੇਟੀ ਦੇ ਨਾਲ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਕਪਿਲ ਕੇ ਘਰ ਆਈ ਨੰਨ੍ਹੀ ਪਰੀ।''

 
 
 
 
 
 
 
 
 
 
 
 
 
 

कपिल घर आयी एक नन्ही परी Congratulations @kapilsharma & @ginnichatrath #anayrasharma . . . . #kapilsharma #ginnichatrath #kapilwedsginni

A post shared by Sudesh Lehri (@realsudeshlehri) on Feb 7, 2020 at 12:29am PST

ਦੱਸ ਦਈਏ ਕਿ ਕਪਿਲ ਨੇ ਗਿੰਨੀ ਚਤਰਥ ਨਾਲ ਸਾਲ 2018 'ਚ ਵਿਆਹ ਕੀਤਾ ਸੀ। ਕਪਿਲ ਸ਼ਰਮਾ ਤੇ ਪਤਨੀ ਗਿੰਨੀ ਚਤਰਥ ਨੇ ਆਪਣੇ ਬੇਬੀ ਲਈ ਪਹਿਲਾਂ ਹੀ ਕਾਫੀ ਤਿਆਰੀ ਕਰ ਲਈ ਸੀ। ਇਸ ਤੋਂ ਪਹਿਲਾਂ ਕਪਿਲ ਨੇ ਆਪਣੀ ਬੇਟੀ ਦੀ ਤਸਵੀਰ ਫੈਨਜ਼ ਨਾਲ ਸ਼ੇਅਰ ਕਰਦਿਆਂ ਲਿਖਿਆ ਸੀ, “ਸਾਡੇ ਜਿਗਰ ਦੇ ਟੁਕੜੇ ਅਨਾਇਆ ਸ਼ਰਮਾ ਨਾਲ ਮਿਲੋ।“

 
 
 
 
 
 
 
 
 
 
 
 
 
 

Meet our piece of heart “Anayra Sharma” ❤️ 🙏 #gratitude

A post shared by Kapil Sharma (@kapilsharma) on Jan 15, 2020 at 2:56am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News