ਸਤਿੰਦਰ ਸਰਤਾਜ ਦਾ ਨਵਾਂ ਗੀਤ ''ਪਿਆਰ ਦੇ ਮਰੀਜ਼'' ਰਿਲੀਜ਼ (ਵੀਡੀਓ)
8/1/2019 12:15:39 PM
ਜਲੰਧਰ (ਬਿਊਰੋ) — ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਨੂੰ ਆਪਣੀਆਂ ਲਿਖਤਾਂ ਤੇ ਗਾਇਕੀ ਦੇ ਜਰੀਏ ਵੱਖਰੇ ਮੁਕਾਮ 'ਤੇ ਪਹੁੰਚਾਉਣ ਵਾਲੇ ਸਤਿੰਦਰ ਸਰਤਾਜ ਦਾ ਹਾਲ ਹੀ 'ਚ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਟਾਈਟਲ 'ਪਿਆਰ ਦੇ ਮਰੀਜ਼' ਹੈ। ਸਤਿੰਦਰ ਸਰਤਾਜ ਦੀ ਐਲਬਮ 'ਦਰਿਆਈ ਤਰਜ਼ਾਂ' ਦਾ ਦੂਜਾ ਗੀਤ ਹੈ, ਜਿਸ ਉਨ੍ਹਾਂ ਨੇ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਐਲਬਮ 'ਚ ਕੁਲ ਸੱਤ ਗੀਤ ਹਨ। ਦੱਸ ਦਈਏ ਕਿ ਸਤਿੰਦਰ ਸਰਤਾਜ ਦੇ ਇਸ ਗੀਤ 'ਚ ਪਿਆਰ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਹੈ, ਜੋ ਕਿ ਇਕ ਮਹਿਬੂਬ ਦੇ ਮਨ 'ਚ ਉੱਠਦੇ ਹਨ। ਇਸ ਗੀਤ 'ਚ ਵੈਰਾਗ ਤੋਂ ਬਾਅਦ ਖੁਸ਼ੀ ਆਉਂਦੀ ਹੈ, ਜੋ ਕਿ ਪੂਰੇ ਗੀਤ ਨਾਲ ਜੁੜਨ ਲਈ ਮਜ਼ਬੂਰ ਕਰਦੀ ਹੈ।
ਸਤਿੰਦਰ ਸਰਤਾਜ ਦੀ ਕਲਮ 'ਚ ਨਿਕਲੇ 'ਪਿਆਰ ਦੇ ਮਰੀਜ਼' ਗੀਤ ਬੇਹੱਦ ਹੀ ਭਾਵੁਕ ਹਨ, ਜਿਸ ਨੂੰ ਕੰਪੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ। ਇਸ ਗੀਤ ਨੂੰ ਮਿਊਜ਼ਿਕ ਬੀਟ ਮਨਿਸਟਰ ਵੱਲੋਂ ਦਿੱਤਾ ਗਿਆ ਹੈ ਤੇ ਸਾਗਾ ਹਿੱਟਸ ਦੇ ਬੈਨਰ ਹੇਠ ਇਹ ਗੀਤ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਨੂੰ ਸੰਦੀਪ ਸ਼ਰਮਾ ਨੇ ਬੇਹੱਦ ਸੁਚੱਜੇ ਢੰਗ ਨਾਲ ਤਿਆਰ ਕੀਤਾ ਹੈ। ਇਸ ਤੋਂ ਪਹਿਲਾ ਸਤਿੰਦਰ ਸਰਤਾਜ ਦਾ ਗੀਤ 'ਗੁਰਮੁਖੀ ਦਾ ਬੇਟਾ' ਆਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ 'ਚ ਡਾਕਟਰਾਂ ਖ਼ਿਲਾਫ਼ FIR ਦਰਜ ਹੋਣ 'ਤੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ
