ਅਭਿਨੇਤਾ ਸੁਹੇਲ ਸੇਠ ਨੇ 18 ਸਾਲ ਛੋਟੀ ਗਰਲਫਰੈਂਡ ਨਾਲ ਕੀਤਾ ਵਿਆਹ

12/27/2018 2:27:52 PM

ਮੁੰਬਈ(ਬਿਊਰੋ)— ਮੀਟੂ ਦੇ ਤਹਿਤ ਦੋਸ਼ ਲੱਗਣ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਦੂਰ ਰਹਿ ਰਹੇ ਐਕਟਰ ਸੁਹੇਲ ਸੇਠ ਨੇ ਵਿਆਹ ਕਰਵਾ ਲਿਆ ਹੈ। 55 ਸਾਲ ਦੇ ਸੁਹੇਲ ਨੇ 18 ਸਾਲ ਛੋਟੀ ਗਰਲਫਰੈਂਡ ਲਕਸ਼ਮੀ ਮੈਨਨ ਨਾਲ ਹਾਲ ਹੀ 'ਚ ਵਿਆਹ ਕੀਤਾ। ਦੋਵਾਂ ਦੇ ਵਿਆਹ 'ਚ ਕਾਫੀ ਘੱਟ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ। ਇਸ 'ਚ ਪ੍ਰਫੁੱਲ ਪਟੇਲ, ਜੈ ਪਾਂਡੇ, ਅਮਰ ਸਿੰਘ ਤੇ ਤਰੁਣ ਤੇਜ਼ਪਾਲ ਵਰਗੇ ਲੋਕ ਸ਼ਾਮਲ ਸਨ।

PunjabKesari
ਸੁਹੇਲ ਸੇਠ ਤੇ ਲਕਸ਼ਮੀ ਮੈਨਨ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵੇਂ ਇਕ-ਦੂਜੇ ਨੂੰ ਇਕ ਸਾਲ ਤੋਂ ਡੇਟ ਕਰ ਰਹੇ ਸਨ ਤੇ ਦੋਵਾਂ ਨੇ ਇਸੇ ਸਾਲ ਅਕਤੂਬਰ 'ਚ ਮੰਗਣੀ ਕੀਤੀ ਸੀ। ਕੁਝ ਸਮੇਂ ਪਹਿਲਾਂ ਮੀਟੂ 'ਚ ਜਿਣਸੀ ਸੋਸ਼ਣ ਦੇ ਦੋਸ਼ ਝੱਲ ਚੁੱਕੇ ਸੁਹੇਲ ਹੁਣ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News