ਵਰੁਣ-ਅਨੁਸ਼ਕਾ ਦੀ ''ਸੂਈ ਧਾਗਾ'' ਨੇ ''ਪਟਾਖਾ'' ਨੂੰ ਛੱਡਿਆ ਪਿੱਛੇ, ਜਾਣੋ ਕਲੈਕਸ਼ਨ

9/29/2018 4:42:30 PM

ਮੁੰਬਈ (ਬਿਊਰੋ)— ਇਸ ਹਫਤੇ ਬਾਕਸ ਆਫਿਸ 'ਤੇ ਇਕੱਠੀਆਂ 2 ਫਿਲਮਾਂ ਰਿਲੀਜ਼ ਹੋਈਆਂ। ਇਹ ਦੋਵੇਂ ਫਿਲਮਾਂ 'ਸੂਈ ਧਾਗਾ' ਅਤੇ ਪਟਾਖਾ' ਹਨ। ਇਨ੍ਹਾਂ ਦੋਹਾਂ ਫਿਲਮਾਂ ਦੀ ਬਾਕਸ ਆਫਿਸ 'ਚ ਸਖਤ ਟੱਕਰ ਦੀ ਉਮੀਦ ਲਗਾਈ ਜਾ ਰਹੀ ਸੀ, ਹਾਲਾਂਕਿ ਅਜਿਹਾ ਨਹੀਂ ਹੋਇਆ। ਪਹਿਲਾਂ ਦਿਨ ਹੀ 'ਪਟਾਖਾ' 'ਤੇ ਵਰੁਣ ਦੀ 'ਸੂਈ ਧਾਗਾ' ਭਾਰੀ ਪੈ ਗਈ। ਇਨ੍ਹਾਂ ਦੋਹਾਂ ਫਿਲਮਾਂ ਦਾ ਪਹਿਲੇ ਦਿਨ ਦਾ ਕਲੈਕਸ਼ਨ ਆ ਗਿਆ ਹੈ, ਜਿਸ 'ਚ 'ਸੂਈ ਧਾਗਾ', 'ਪਟਾਖਾ' 'ਤੇ ਪਹਿਲੇ ਦਿਨ ਤੋਂ ਅੱਗੇ ਬਣੀ ਹੋਈ ਹੈ।

PunjabKesari

ਫਿਲਮ ਆਲੋਚਕ ਤਰਨ ਆਦਰਸ਼ ਦੇ ਟਵੀਟ ਰਾਹੀਂ ਪਤਾ ਲੱਗਾ ਹੈ ਕਿ ਫਿਲਮ 'ਸੂਈ ਧਾਗਾ' ਨੇ ਪਹਿਲੇ ਦਿਨ 8.30 ਕਰੋੜ ਦਾ ਕਾਰੋਬਾਰ ਕੀਤਾ ਹੈ ਤੇ 'ਪਟਾਖਾ' ਫਿਲਮ ਨੇ 90 ਲੱਖ ਦਾ ਕਾਰੋਬਾਰ ਕੀਤਾ ਹੈ। ਦੱਸ ਦੇਈਏ ਕਿ 'ਸੂਈ ਧਾਗਾ' ਫਿਲਮ ਪਤੀ-ਪਤਨੀ ਦੇ ਸਫਰ ਦੀ ਕਹਾਣੀ ਹੈ ਕਿ ਕਿਵੇਂ ਦੋਵੇਂ ਮਿਲ ਕੇ ਆਪਣਾ ਬਿਜਨੈੱਸ ਸ਼ੁਰੂ ਕਰਦੇ ਹਨ।

PunjabKesari

ਉੱਥੇ 'ਪਟਾਖਾ' ਫਿਲਮ ਦੋ ਭੈਣਾਂ ਦੀ ਕਹਾਣੀ ਹੈ, ਜਿਸ 'ਚ ਦੋਵੇਂ ਇਕ-ਦੂਜੇ ਤੋਂ ਵੱਖ ਹੋਣਾ ਚਾਹੁੰਦੀਆਂ ਹਨ ਪਰ ਕਿਸਮਤ ਉਨ੍ਹਾਂ ਨੂੰ ਫਿਰ ਤੋਂ ਇਕੱਠੇ ਕਰ ਦਿੰਦੀ ਹੈ। ਫਿਲਮ ਆਲੋਚਕ ਸੁਮਿਤ ਕਾਦੇਲ ਦੇ ਟਵੀਟ ਮੁਤਾਬਕ 'ਸੂਈ ਧਾਗਾ' ਫਿਲਮ ਦੀ ਆਕਿਊਪੇਸੀ ਸਿਨੇਮਾਘਰਾਂ 'ਚ ਕਰੀਬ 30 ਫੀਸਦੀ ਦੇਖੀ ਗਈ। ਉੱਥੇ 'ਪਟਾਖਾ' ਦੀ ਓਪਨਿੰਗ ਇਸ ਫਿਲਮ ਦੇ ਮੁਕਾਬਲੇ ਖਰਾਬ ਰਹੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News