Bday Spl : ਹਮੇਸ਼ਾ ਹੀ ਵਿਆਹਾਂ ਤੇ ਪਾਰਟੀਆਂ ਦੀ ਰੌਣਕ ਬਣਦੇ ਹਨ ਸੁਖੀ ਦੇ ਇਹ ਸੁਪਰਹਿੱਟ ਗੀਤ

9/13/2017 4:16:37 PM

ਜਲੰਧਰ— ਪੰਜਾਬੀ ਗਾਇਕੀ ਦੇ ਹੁਨਰ ਨਾਲ ਦੇਸਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਸੁੱਖੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 13 ਸਤੰਬਰ 1990 ਨੂੰ ਪੰਜਾਬ 'ਚ ਹੋਇਆ। ਸੁੱਖੀ ਸਿਰਫ ਗਾਇਕੀ ਦੇ ਖੇਤਰ 'ਚ ਹੀ ਨਹੀਂ ਸਗੋਂ ਸੰਗੀਤਕਾਰ, ਗੀਤਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਸੁੱਖੀ ਅੱਜਕੱਲ ਕੈਨੇਡਾ 'ਚ ਰਹਿ ਰਿਹਾ ਹੈ।

PunjabKesari

ਗਾਇਕੀ ਦਾ ਸਫਰ ਸੁੱਖੀ ਨੇ 'ਸਨਾਈਪਰ' ਗੀਤ ਨਾਲ ਸ਼ੁਰੂ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਤੋਂ ਬਾਅਦ ਸੁੱਖੀ ਨੇ ਲਗਾਤਾਰ ਦਰਸ਼ਕਾਂ ਦੀ ਝੋਲੀ 'ਚ ਹਿੱਟ ਗੀਤ ਪਾਏ, ਜੋ ਦਰਸ਼ਕਾਂ ਦੀ ਪਸੰਦ 'ਤੇ ਖਰੇ ਉਤਰੇ।

PunjabKesari

ਸੁੱਖੀ ਦੇ ਹਿੱਟ ਗੀਤਾਂ ਦੀ ਲਿਸਟ 'ਚ 'ਸਨਾਈਪਰ' ਤੋਂ ਇਲਾਵਾ, 'ਸੁਸਾਈਡ', 'ਜਾਗੁਅਰ', 'ਕੁੜੀਏ ਸਨੇਪਚੈਟ ਵਾਲੀਏ' ਸਮੇਤ ਕਈ ਗੀਤ ਸ਼ਾਮਲ ਹਨ। ਸੁੱਖੀ ਦੇ ਗੀਤ ਹਮੇਸ਼ਾਂ ਵਿਆਹਾਂ ਤੇ ਪਾਰਟੀਆਂ ਦੀ ਰੌਣਕ ਬਣੇ।

PunjabKesari
ਦੱਸਣਯੋਗ ਹੈ ਕਿ ਸੁੱਖੀ ਦਾ ਨਾਂ ਨਾਮੀ ਸਿੰਗਰਾਂ 'ਚ ਸ਼ਾਮਲ ਹੈ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਖੂਬ ਮੋਹਿਆ ਹੈ। ਸੁੱਖੀ ਹਮੇਸ਼ਾ ਹੀ ਅਜਿਹੇ ਗੀਤ ਗਾਉਂਦਾ ਹੈ, ਜੋ ਨੌਜਵਾਨਾਂ ਦੀ ਪਸੰਦ 'ਤੇ ਹਮੇਸ਼ਾ ਖਰੇ ਉਤਰਦੇ ਹਨ।

PunjabKesari

'ਜਗਬਾਣੀ' ਵਲੋਂ ਸੁੱਖੀ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News