ਸੁੱਖੀ ਦੇ ''Sukh-E'' ਬਣਨ ਦੀ ਇਹ ਹੈ ਪੂਰੀ ਕਹਾਣੀ, ਗੀਤਾਂ ਨਾਲ ਨੌਜਵਾਨ ਪੀੜ੍ਹੀ ''ਚ ਹੈ ਲੋਕਪ੍ਰਿਯ

9/13/2018 11:17:05 AM

ਜਲੰਧਰ(ਬਿਊਰੋ)— ਪੰਜਾਬੀ ਗਾਇਕੀ ਦੇ ਹੁਨਰ ਨਾਲ ਦੇਸਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਸੁੱਖੀ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 13 ਸਤੰਬਰ 1990 ਨੂੰ ਪੰਜਾਬ 'ਚ ਹੋਇਆ। ਸੁੱਖੀ ਸਿਰਫ ਗਾਇਕੀ ਦੇ ਖੇਤਰ 'ਚ ਹੀ ਨਹੀਂ ਸਗੋਂ ਸੰਗੀਤਕਾਰ, ਗੀਤਕਾਰ ਵਜੋਂ ਵੀ ਜਾਣੇ ਜਾਂਦਾ ਹੈ। ਇਨ੍ਹੀਂ ਦਿਨੀਂ ਸੁੱਖੀ ਆਪਣੇ ਲੇਟੈਸਟ ਗੀਤ 'ਬੰਬ' ਨਾਲ ਸੁਰਖੀਆਂ 'ਚ ਛਾਇਆ ਹੋਇਆ ਹੈ।

Image may contain: 1 person, smiling, standing, shoes and beard

ਪੰਜਾਬੀ ਗਾਇਕ ਸੁਖ-ਈ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਡਿਫਰੈਂਟ ਨਾਂ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਸੁੱਖੀ ਨੇ 'ਸੁਖ-ਈ' ਨਾਂ ਦੇ ਪਿੱਛੇ ਦੀ ਕਹਾਣੀ ਦੱਸੀ ਹੈ।

Image may contain: 1 person, standing, sky and outdoor

ਉਨ੍ਹਾਂ ਦੇ ਇਸ ਨਿੱਕ ਨਾਂ ਦਾ ਪਹਿਲਾ ਕ੍ਰੈਡਿਟ ਉਨ੍ਹਾਂ ਦੇ ਘਰਵਾਲਿਆਂ ਅਤੇ ਦੋਸਤਾਂ ਨੂੰ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਸੁਖਦੀਪ ਨਾਂ ਹੋਣ ਦੀ ਵਜ੍ਹਾ ਕਰਕੇ ਸਾਰੇ ਉਨ੍ਹਾਂ ਨੂੰ ਸੁੱਖੀ ਬੁਲਾਉਂਦੇ ਸਨ।

Image may contain: one or more people, people standing, shoes and outdoor

ਸੁੱਖੀ ਦੇ ਨਾਂ 'ਚ ਦੂਜਾ ਟਵਿੱਸਟ ਆਇਆ ਮਸ਼ਹੂਰ ਗਾਇਕ ਜੈਜ਼ੀ ਬੀ ਕਾਰਨ। ਜੀ ਹਾਂ ਸੁੱਖੀ ਨਾਂ ਦੇ ਮਾਮਲੇ 'ਚ ਜੈਜ਼ੀ ਬੀ ਤੋਂ ਪ੍ਰੇਰਿਤ ਹਨ, ਜਿਸ ਤਰ੍ਹਾਂ ਜੈਜ਼ੀ ਬੀ ਨੇ ਆਪਣੇ ਸਰਨੇਮ ਦਾ ਇਨੀਸ਼ਿਅਲ ਰੱਖਿਆ ਹੈ।

Image may contain: 1 person, standing and outdoor

ਉਸੇ ਤਰ੍ਹਾਂ ਸੁੱਖੀ ਨੇ Sukhi ਦੇ I ਨੂੰ E ਬਣਾ ਦਿੱਤਾ ਅਤੇ ਆਪਣੇ ਨਾਂ ਨੂੰ ਇਕ ਮਾਡਰਨ ਤੜਕਾ ਲਾ ਲਿਆ।

Image may contain: 1 person, car

ਉਝ ਅੱਜਕਲ ਦੇ ਦੌਰ 'ਚ ਸੁੱਖੀ ਦਾ ਇਸ ਤਰ੍ਹਾਂ ਨਾਂ ਬਦਲਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਦੀ ਤਰ੍ਹਾਂ ਰਫਤਾਰ, ਬਾਦਸ਼ਾਹ, ਯੋ ਯੋ ਹਨੀ ਸਿੰਘ ਵਰਗੇ ਕਲਾਕਾਰਾਂ ਨੇ ਆਪਣੇ ਨਾਂ ਬਦਲੇ ਹੋਏ ਹਨ।

Image may contain: 1 person, sitting and shoes

ਕਈ ਖੱਟੀਆਂ-ਮਿੱਠੀਆਂ ਪੁਰਾਣੀਆਂ ਯਾਦਾਂ ਨਾਲ ਜਿੱਥੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਸੁੱਖੀ ਨੇ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚੋਂ ਕੁਝ ਗੀਤਾਂ ਨੇ ਲੋਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ।

Image may contain: 1 person, smiling, standing, cloud, car, sky and outdoor
ਦੱਸ ਦੇਈਏ ਕਿ ਸੁੱਖੀ ਨੇ ਗਾਇਕੀ ਦਾ ਸਫਰ 'ਸਨਾਈਪਰ' ਗੀਤ ਨਾਲ ਸ਼ੁਰੂ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਗਿਆ।

Image may contain: one or more people and beard

ਇਸ ਤੋਂ ਬਾਅਦ ਸੁੱਖੀ ਨੇ ਲਗਾਤਾਰ ਦਰਸ਼ਕਾਂ ਦੀ ਝੋਲੀ 'ਚ ਹਿੱਟ ਗੀਤ ਪਾਏ, ਜੋ ਦਰਸ਼ਕਾਂ ਦੀ ਪਸੰਦ 'ਤੇ ਖਰੇ ਉਤਰੇ।

Image may contain: 1 person, beard, sunglasses and closeup

ਸੁੱਖੀ ਦੇ ਹਿੱਟ ਗੀਤਾਂ ਦੀ ਲਿਸਟ 'ਚ 'ਸਨਾਈਪਰ' ਤੋਂ ਇਲਾਵਾ, 'ਸੁਸਾਈਡ', 'ਜਾਗੁਅਰ', 'ਕੁੜੀਏ ਸਨੇਪਚੈਟ ਵਾਲੀਏ' ਸਮੇਤ ਕਈ ਗੀਤ ਸ਼ਾਮਲ ਹਨ।

Image may contain: 1 person, standing

ਸੁੱਖੀ ਦੇ ਗੀਤ ਹਮੇਸ਼ਾਂ ਵਿਆਹਾਂ ਤੇ ਪਾਰਟੀਆਂ ਦੀ ਰੌਣਕ ਬਣਦੇ ਹਨ। ਸੁੱਖੀ ਦਾ ਨਾਂ ਨਾਮੀ ਸਿੰਗਰਾਂ 'ਚ ਸ਼ਾਮਲ ਹੈ।

Image may contain: 2 people, people smiling, people standing and shoes

ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਖੂਬ ਮੋਹਿਆ ਹੈ। ਸੁੱਖੀ ਹਮੇਸ਼ਾ ਹੀ ਅਜਿਹੇ ਗੀਤ ਗਾਉਂਦਾ ਹੈ, ਜੋ ਨੌਜਵਾਨਾਂ ਦੀ ਪਸੰਦ 'ਤੇ ਹਮੇਸ਼ਾ ਖਰੇ ਉਤਰਦੇ ਹਨ।

Image may contain: 2 people, people smiling, people standing, beard, sunglasses and outdoorਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News