ਸੁੱਖੀ ਦੀ ਵੀਡੀਓ ''ਤੇ ਜਾਨੀ ਅਤੇ ਕੈਂਬੀ ਰਾਜਪੁਰੀਆ ਨੇ ਕੀਤੇ ਅਜਿਹੇ ਕੁਮੈਂਟਸ

7/2/2019 10:01:55 AM

ਜਲੰਧਰ (ਬਿਊਰੋ) — ਸੰਗੀਤ ਜਗਤ ਦੇ ਨਾਮੀ ਗਾਇਕ ਤੇ ਸੰਗੀਤ ਡਾਇਰੈਕਟਰ ਸੁੱਖੀ ਮਿਊਜ਼ਿਕਲ ਡੌਕਟਰਜ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੁੱਖੀ ਆਪਣੇ ਦੋਸਤਾਂ ਨਾਲ 'ਲੌਂਗ ਲਾਚੀ' ਗੀਤ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੁੱਖੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਪੋਸਟ ਕੀਤਾ ਹੈ। ਵੀਡੀਓ ਪੋਸਟ ਕਰਨ ਤੋਂ ਬਾਅਦ ਫੈਨਜ਼ ਦੇ ਮੈਸੇਜਾਂ ਦੀਆਂ ਝੜੀਆਂ ਲੱਗ ਗਈਆਂ। ਇਸ ਤੋਂ ਇਲਾਵਾ ਨਾਮੀ ਗੀਤਕਾਰ ਜਾਨੀ ਤੇ ਗਾਇਕ ਕੈਂਬੀ ਰਾਜਪੁਰੀਆ ਨੇ ਵੀ ਇਸ ਵੀਡੀਓ ਨੂੰ ਦੇਖ ਕੇ ਆਪਣੇ-ਆਪ ਨੂੰ ਰੋਕ ਨਾ ਪਾਏ ਤੇ ਕੁਮੈਂਟ ਕਰਕੇ ਆਪਣੀ ਹਾਸੇ ਵਾਲੀ ਪ੍ਰਤੀਕਿਰਿਆ ਦਿੱਤੀ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਚਾਰ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

Mast maule...hahaha @shreysean @rupinderharry @sukhemuziicaldoctorz

A post shared by Sukhe Muzical Doctorz (ਡੌਕਟਰਜ) (@sukhemuziicaldoctorz) on Jun 29, 2019 at 5:50am PDT


ਦੱਸ ਦਈਏ ਕਿ ਸੁੱਖੀ ਮਿਊਜ਼ਿਕਲ ਡੌਕਟਰਜ ਦਾ ਖੂਬਸੂਰਤ ਮਿਊਜ਼ਿਕ ਬੀ ਪਰਾਕ ਦੇ ਪਹਿਲੇ ਬੀਟ ਸੌਂਗ 'ਨੈਣ ਤੇਰੇ' 'ਚ ਸੁਣਨ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਹਿੱਟ ਗੀਤ ਨੂੰ ਮਿਊਜ਼ਿਕ ਦੇ ਚੁੱਕੇ ਹਨ ਤੇ ਆਪਣੀ ਆਵਾਜ਼ 'ਚ ਕਈ ਵਧੀਆ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News