ਸੁਖਜੀਤ ਖਹਿਰਾ ਦਾ ਨਵਾਂ ਗੀਤ Jatti Aaish Kardi ਹੋਇਆ ਰਿਲੀਜ਼

1/24/2020 12:42:45 PM

ਜਲੰਧਰ (ਬਿਊਰੋ) — ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਅਤੇ ਆਏ ਦਿਨ ਨਵੇਂ-ਨਵੇਂ ਕਲਾਕਾਰ ਇਸ ਖੇਤਰ 'ਚ ਆ ਰਹੇ ਹਨ। ਅਜਿਹਾ ਹੀ ਇਕ ਗਾਇਕ ਹੈ ਸੁਖਜੀਤ ਖਹਿਰਾ। ਜੀ ਹਾਂ, ਹਾਲ ਹੀ ’ਚ ਸੁਖਜੀਤ ਖਹਿਰਾ ਦਾ ਨਵਾਂ ਗੀਤ 'ਜੱਟੀ ਐਸ਼ ਕਰਦੀ' ਰਿਲੀਜ਼ ਹੋਇਆ ਹੈ। ਸੁਖਜੀਤ ਖਹਿਰਾ ਨੇ ਇਸ ਗੀਤ ਨੂੰ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਸੁਖਜੀਤ ਖਹਿਰਾ ਦੇ ਇਸ ਗੀਤ ਦੇ ਬੋਲ ਸਿਮਰਨ ਪੰਜਵਾੜ ਨੇ ਲਿਖੇ ਗਏ ਹਨ, ਜਿਸ ਨੂੰ ਮਿਊਜ਼ਿਕ ਹੈਰੀ ਸ਼ਰਨ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨੂੰ Jetinder Singh ਵੱਲੋਂ ਬਣਾਈ ਗਈ ਹੈ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਸੁਖਜੀਤ ਖਹਿਰਾ ਦੇ ਗੀਤ ‘ਜੱਟੀ ਐਸ਼ ਕਰਦੀ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਗੀਤ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਜ਼ਿਆਦਾ ਪਿਆਰ ਮਿਲੇਗਾ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News